26
Mar
ਚੰਡੀਗੜ੍ਹ: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ 'ਬਦਲਦਾ ਪੰਜਾਬ ਬਜਟ' 2025-26 ਪੇਸ਼ ਕਰਦਿਆਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵੱਡੇ ਐਲਾਨ ਕੀਤੇ। ਸਰਕਾਰ ਨੇ 'ਖੇਡਦਾ ਪੰਜਾਬ, ਬਦਲਦਾ ਪੰਜਾਬ' ਮੁਹਿੰਮ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਕੀਤੀ, ਜਿਸ ਤਹਿਤ ਸੂਬੇ ਦੇ ਪਿੰਡਾਂ 'ਚ ਨਵੇਂ ਖੇਡ ਮੈਦਾਨ ਬਣਾਉਣ ਅਤੇ ਨੌਜਵਾਨਾਂ ਦੀ ਖੇਡ ਪ੍ਰਤਿਭਾ ਵਧਾਉਣ ਉੱਤੇ ਜ਼ੋਰ ਦਿੱਤਾ ਜਾਵੇਗਾ। ਹਰ ਪਿੰਡ ਵਿੱਚ ਰਨਿੰਗ ਟਰੈਕ ਅਤੇ ਛੋਟੇ ਬੱਚਿਆਂ ਲਈ ਵੱਖਰਾ ਖੇਡ ਮੈਦਾਨ ਤਿਆਰ ਕੀਤਾ ਜਾਵੇਗਾ, ਜੋ ਸੋਲ੍ਹਰ ਲਾਈਟਿੰਗ ਅਤੇ ਉੱਤਮ ਕੁਆਲਟੀ ਦੇ ਉਪਕਰਣਾਂ ਨਾਲ਼ ਲੈਸ ਹੋਣਗੇ। ਇਸ ਦੇ ਨਾਲ, ਵਾਲੀਬਾਲ, ਹਾਕੀ, ਕੱਬਡੀ ਅਤੇ ਹੋਰ ਖੇਡਾਂ ਲਈ ਵਿਸ਼ੇਸ਼ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। https://twitter.com/AAPPunjab/status/1904816255619543551 ਤਰਨਤਾਰਨ ਜ਼ਿਲ੍ਹੇ…
