20
Mar
ਨੈਸ਼ਨਲ ਟਾਈਮਜ਼ ਬਿਊਰੋ :- ਸ਼ੰਭੂ ਬਾਰਡਰ, ਜੋ ਪਿਛਲੇ 13 ਮਹੀਨਿਆਂ ਤੋਂ ਬੰਦ ਸੀ, ਆਖਿਰਕਾਰ ਅੱਜ ਖੁੱਲ੍ਹ ਗਿਆ। ਸਰਹੱਦੀ ਰਸਤਾ ਖੁੱਲ੍ਹਣ ਕਾਰਨ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਲੰਬੇ ਸਮੇਂ ਤੋਂ ਬੰਦ ਹੋਣ ਕਾਰਨ ਆਮ ਲੋਕ, ਵਪਾਰੀ ਅਤੇ ਟਰਾਂਸਪੋਰਟਰ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਸਨ। ਹੁਣ, ਬਾਰਡਰ ਖੁੱਲ੍ਹਣ ਨਾਲ ਵਪਾਰ, ਆਵਾਜਾਈ ਅਤੇ ਦਿਨਚਰੀ ਆਮ ਹੋਣ ਦੀ ਉਮੀਦ ਹੈ। ਬਾਰਡਰ ਬੰਦ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਦੇ ਵਪਾਰੀਆਂ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਆਮ ਬਸਤੀ ਦੇ ਲੋਕ, ਜੋ ਹਰਰੋਜ਼ ਦੇ ਕੰਮ-ਕਾਜ ਲਈ ਸ਼ੰਭੂ ਸਰਹੱਦ ਪਾਰ ਕਰਦੇ ਸਨ, ਉਨ੍ਹਾਂ ਨੂੰ ਵੀ ਕਾਫੀ ਦਿੱਕਤ ਆ ਰਹੀ ਸੀ। ਟਰਾਂਸਪੋਰਟਰਾਂ ਨੇ ਦੱਸਿਆ ਕਿ…