20
Jul
ਮੁਕੇਰੀਆਂ- ਜਲੰਧਰ-ਪਠਾਨਕੋਟ ਹਾਈਵੇਅ 'ਤੇ ਪੈਂਦੇ ਕਸਬਾ ਮੁਸਾਹਿਬਪੁਰ ਨੇੜੇ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਇਕ ਚਾਰ ਸਾਲਾ ਬੱਚਾ ਜ਼ਖ਼ਮੀ ਹੋ ਗਿਆ। ਹਾਦਸਾ ਟਰੱਕ ਅਤੇ ਸਕੂਟਰੀ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ। ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਂਕੀ ਇੰਚਾਰਜ ਭੰਗਾਲਾ ਐੱਸ. ਆਈ. ਪ੍ਰਿੰਸਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 6 ਵਜੇ ਦੇ ਕਰੀਬ ਰਾਕੇਸ਼ ਕੁਮਾਰ (32) ਪੁੱਤਰ ਮਦਨ ਲਾਲ ਵਾਸੀ ਭੱਟੀਆਂ ਰਾਜਪੂਤਾ, ਆਪਣੀ ਪਤਨੀ ਅੰਜੂ ਬਾਲਾ ਅਤੇ ਪੁੱਤਰ ਮਨਪ੍ਰੀਤ (4) ਨਾਲ ਆਪਣੀ ਸਕੂਟਰੀ 'ਤੇ ਸਵਾਰ ਹੋ ਕੇ ਪਠਾਨਕੋਟ ਤੋਂ ਆਪਣੇ ਪਿੰਡ ਆ ਰਿਹਾ ਸੀ। ਜਿਵੇਂ ਹੀ ਉਹ ਮੁਸਾਫ਼ਿਰ ਸ਼ਹਿਨਾਈ ਗ੍ਰੈਂਡ ਵਿਲਾ…