25
Apr
ਚੰਡੀਗੜ੍ਹ - ਪੰਜਾਬ ਤੇ ਚੰਡੀਗੜ੍ਹ ’ਚ ਗਰਮੀ ਨੇ ਆਪਣੇ ਤਿੱਖੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਮੌਸਮ ਵਿਭਾਗ ਮੁਤਾਬਕ 25 ਅਪ੍ਰੈਲ ਨੂੰ ਫਿਰ ਤੋਂ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਉਸ ਤੋਂ ਬਾਅਦ ਮੌਸਮ ਆਪਣਾ ਰੁਖ਼ ਬਦਲੇਗਾ, ਜਿਸ ਨਾਲ ਝੁਲਸਾਉਂਦੀ ਗਰਮੀ ਤੋਂ ਮਾਮੂਲੀ ਰਾਹਤ ਮਿਲਣ ਦੀ ਉਮੀਦ ਹੈ। ਖੇਤੀਬਾੜੀ ਦੇ ਨਜ਼ਰੀਏ ਤੋਂ ਕਣਕ ਦੀ ਵਾਢੀ ਦੇ ਮੱਦੇਨਜ਼ਰ ਮੌਸਮ ਦਾ ਇਹ ਬਦਲਾਅ ਕਿਸਾਨਾਂ ਲਈ ਵੀ ਕਾਫੀ ਅਹਿਮ ਸਾਬਤ ਹੋਣ ਵਾਲਾ ਹੈ, ਕਿਉਂਕਿ ਤੇਜ਼ ਹਵਾਵਾਂ ਵਾਢੀ ਦੇ ਕੰਮ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਪਿਛਲੇ 24 ਘੰਟਿਆਂ ਦੌਰਾਨ ਪੰਜਾਬ ’ਚ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਿਹਾ ਹੈ। ਸੂਬੇ ਦੇ ਔਸਤਨ ਵੱਧ ਤੋਂ ਵੱਧ ਤਾਪਮਾਨ…
