15
Jun
ਮੁੰਬਈ – ਮਸ਼ਹੂਰ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ ਵਿੱਚ ਆਪਣੇ ਬੁਆਏਫ਼ਰੈਂਡ ਰੌਕੀ ਜਾਇਸਵਾਲ ਨਾਲ ਵਿਆਹ ਕਰਵਾਇਆ ਹੈ। ਵਿਆਹ ਤੋਂ ਬਾਅਦ ਹਿਨਾ ਖਾਨ ਮੁੰਬਈ ਵਿੱਚ ਇੱਕ ਸ਼ਾਨਦਾਰ ਵੈਡਿੰਗ ਪਾਰਟੀ ਦਾ ਆਯੋਜਨ ਕਰਨ ਵਾਲੀ ਸੀ, ਪਰ ਅਹਿਮਦਾਬਾਦ ਵਿੱਚ ਏਅਰ ਇੰਡੀਆ ਦੇ ਜਹਾਜ਼ ਨਾਲ ਵਾਪਰੇ ਭਿਆਨਕ ਹਾਦਸੇ ਕਾਰਨ ਉਨ੍ਹਾਂ ਨੇ ਇਹ ਪਾਰਟੀ ਰੱਦ ਕਰ ਦਿੱਤੀ ਹੈ। ਹਿਨਾ ਨੇ ਪੈਪਰਾਜੀ ਅਤੇ ਫੈਨਜ਼ ਤੋਂ ਹੱਥ ਜੋੜ ਕੇ ਮੰਗੀ ਮਾਫ਼ੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ 'ਲਾਫਟਰ ਸ਼ੈਫਸ 2' ਦੇ ਸੈੱਟ ਦੀ ਹੈ। ਇਸ ਵਿੱਚ ਹਿਨਾ ਖਾਨ ਕਹਿੰਦੀ ਦਿਖਾਈ ਦੇ ਰਹੀ ਹੈ, "ਮੈਂ ਤੁਹਾਨੂੰ ਸਾਰਿਆਂ ਨੂੰ ਆਉਣ ਲਈ ਕਿਹਾ ਸੀ। ਅਸੀਂ ਸੋਚਿਆ ਸੀ ਕਿ…
