21
Mar
ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਹਰਿਆਣਾ ਦੇ ਕਿਰਤ, ਟ੍ਰਾਂਸਪੋਰਟ ਅਤੇ ਉਰਜਾ ਮੰਤਰੀ ਸ੍ਰੀ ਅਨਿਲ ਵਿਜ ਨੇ ਕਾਂਗਰਸ ਦੇ ਸੀਨੀਅਰ ਨੇਤਾ ਸ੍ਰੀ ਹੁਡਾ ਦੇ ਬਿਆਨਾਂ ਦਾ ਸਖਤ ਜਵਾਬ ਦਿੱਤਾ। ਹਰਿਆਣਾ ਵਿਧਾਨਸਭਾ ਵਿਚ ਅੱਜ ਬਜਟ ਸੈਸ਼ਨ ਦੌਰਾਨ ਬਹਿਸ ਉਦੋਂ ਸ਼ੁਰੂ ਹੋਈ ਜਦੋਂ ਸ੍ਰੀ ਹੁਡਾ ਨੈ ਸੂਬਾ ਸਰਕਾਰ ਦੀ ਕਰਜ ਅਤੇ ਖਰਚਿਆਂ ਨੂੰ ਘੱਟ ਕਰਨ ਦੀ ਨੀਤੀਆਂ 'ਤੇ ਸੁਆਲ ਚੁੱਕੇ। ਸ੍ਰੀ ਅਨਿਲ ਵਿਜ ਨੇ ਕਿਹਾ, ਹੁਡਾ ਸਾਹਬ ਕਰਜ ਘੱਟ ਕਰਨ ਅਤੇ ਖਰਚਿਆਂ ਵਿਚ ਕਟੌਤੀ ਦੀ ਗੱਲ ਤਾਂ ਕਰਦੇ ਹਨ, ਪਰ ਇਹ ਸਪਸ਼ਟ ਨਹੀਂ ਕਰਦੇ ਕਿ ਸਿਖਿਆ, ਸਿਹਤ, ਟ੍ਰਾਂਸਪੋਰਟ ੧ਾਂ ਕਿਸੇ ਹੋਰ ਸੇਵਾ ਵਿਚ ਕਿੱਥੇ-ਕਿੱਥੇ ਖਰਚ ਘੱਟ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਿਰਫ…