20
Jul
ਹੁਸ਼ਿਆਰਪੁਰ : ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਸ਼ਾਮ 84 ਦੇ ਕੰਡੀ ਖੇਤਰ ਵਿੱਚ ਜ਼ਿਆਦਾਤਰ ਏਰੀਆ ਜੰਗਲੀ ਹੋਣ ਕਾਰਨ ਇਲਾਕੇ ਦੇ 'ਚ ਜੰਗਲੀ ਜਾਨਵਰਾਂ ਦਾ ਡਰ ਬਣਿਆ ਰਹਿੰਦਾ ਹੈ। ਉਸੇ ਤਰ੍ਹਾਂ ਹੀ ਅੱਜ ਸਵੇਰੇ ਪਿੰਡ ਢੰਡੋ ਦੇ ਲੋਕਾਂ ਨੇ ਦੇਖਿਆ ਕਿ ਉਨ੍ਹਾਂ ਦੇ ਪਸ਼ੂਆਂ ਵਾਲੇ ਬਾੜੇ ਦੇ 'ਚ ਇੱਕ ਮੱਝ ਦੇ ਬੱਚੇ ਨੂੰ ਜ਼ਖਮੀ ਕਰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਵੀ ਉਨ੍ਹਾਂ ਦੇ ਇਲਾਕੇ ਵਿੱਚ ਇੱਕ ਤੇਂਦੂਆ ਆ ਗਿਆ ਸੀ ਜਿਸ ਨੂੰ ਮਹਿਕਮੇ ਦੀ ਮਦਦ ਦੇ ਨਾਲ ਰੈਸਕਿਊ ਕਰਕੇ ਫੜਿਆ ਗਿਆ। ਉਨ੍ਹਾਂ ਕਿਹਾ ਕਿ ਆਏ ਦਿਨ ਹੀ ਉਨ੍ਹਾਂ ਦੇ ਇਲਾਕੇ ਦੇ…