18
Sep
ਨੈਸ਼ਨਲ ਟਾਈਮਜ਼ ਬਿਊਰੋ :- ਮਨੁੱਖੀ ਬੰਬ ਬਣ ਕੇ ਫ਼ੌਜ 'ਤੇ ਹਮਲੇ ਦੀ ਸਾਜ਼ਿਸ਼ ਰਚਣ ਵਾਲਾ ਪਿੰਡ ਜੀਦਾ ਦੇ ਗੁਰਪ੍ਰੀਤ ਸਿੰਘ ਨੂੰ ਬੁੱਧਵਾਰ ਨੂੰ ਏਮਜ਼ 'ਚ ਛੁਟੀ ਮਿਲਦੇ ਹੀ ਬਠਿੰਡਾ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਸ ਮਾਮਲੇ ਦੀਆ ਹੋਰ ਪਰਤਾ ਖੁੱਲ੍ਹਣ ਦੀ ਉਮੀਦ ਬੱਝ ਗਈ ਹੈ। ਦੱਸ ਦਈਏ ਕਿ 10 ਸਤੰਬਰ ਨੂੰ ਆਪਣੇ ਘਰ 'ਚ ਬੰਬ ਬਣਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ 'ਚ ਗੁਰਪ੍ਰੀਤ ਗੰਭੀਰ ਜ਼ਖਮੀ ਹੋ ਗਿਆ ਸੀ। ਉਹ ਏਮਜ਼ 'ਚ ਇਲਾਜ ਅਧੀਨ ਸੀ। ਇੱਥੇ ਇਲਾਜ ਦੌਰਾਨ ਉਸਦਾ ਸੱਜਾ ਹੱਥ ਵੱਢਣਾ ਪਿਆ। ਇਸ ਲਈ ਉਸ ਕੋਲੋ ਜ਼ਿਆਦਾ ਪੁੱਛਗਿੱਛ ਨਹੀ ਹੋ ਸਕੀ ਸੀ।…
