10
Jun
ਨੈਸ਼ਨਲ ਟਾਈਮਜ਼ ਬਿਊਰੋ :- ਹਰਿਆਣਾ ਵਿੱਚ ਯਮੁਨਾ ਨਦੀ, ਗ਼ੈਰ-ਕਾਨੂੰਨੀ ਰੇਤਾ ਖਣਨ ਦੀ ਚੁੱਪ-ਚਾਪ ਅਤੇ ਤਬਾਹਕੁਨ ਸ਼ਕਤੀ ਦੇ ਪੰਜਿਆਂ ਵਿੱਚ ਆ ਗਈ ਹੈ। ਪਲਵਲ ਦੇ ਆਸ-ਪਾਸ ਨਦੀ ਦੇ ਆਰ-ਪਾਰ ਸਰਕਾਰੀ ਮਨਜ਼ੂਰੀ ਤੇ ਵਾਤਾਵਰਨ ਬਾਬਤ ਹਰੀ ਝੰਡੀ ਮਿਲਣ ਤੋਂ ਬਿਨਾਂ ਹੀ ਆਰਜ਼ੀ ਪੁਲ ਬਣ ਗਏ ਹਨ। ਇਨ੍ਹਾਂ ਦਾ ਇੱਕੋ-ਇੱਕ ਮਕਸਦ ਰੇਤ ਮਾਫ਼ੀਆ ਨੂੰ ਨਦੀ ਦੇ ਧੁਰ ਅੰਦਰ ਤੱਕ ਸਿੱਧੀ ਰਸਾਈ ਮੁਹੱਈਆ ਕਰਾਉਣਾ ਹੈ ਤਾਂ ਕਿ ਇਸ ਦੇ ਰੇਤੇ ਨੂੰ ਲੁੱਟਿਆ ਜਾ ਸਕੇ ਤੇ ਇਸ ਦੇ ਚੌਗਿਰਦੇ ਨੂੰ ਤਬਾਹ ਕਰ ਦਿੱਤਾ ਜਾਵੇ। ਇਹ ਕੋਈ ਵਿਕੋਲਿਤਰਾ ਵਰਤਾਰਾ ਨਹੀਂ। ਹਰਿਆਣਾ ਦੇ ਹੀ ਸੋਨੀਪਤ ਜ਼ਿਲ੍ਹੇ ਦੇ ਪਿੰਡ ਅਸਦਪੁਰ ਤੋਂ ਲੈ ਕੇ ਮਹਿੰਦਰਗੜ੍ਹ ਜ਼ਿਲ੍ਹੇ ਦੇ ਡੋਹਾਂ ਤੱਕ…