03
Oct
ਚੰਡੀਗੜ੍ਹ- ਪੰਜਾਬ ਡੀ. ਜੀ. ਪੀ. ਗੌਰਵ ਯਾਦਵ ਵੱਲੋਂ ਰਾਜ ਪੱਧਰੀ ਕਾਨੂੰਨ-ਵਿਵਸਥਾ ਦੀ ਸਮੀਖਿਆ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਕਰਵਾਈ ਗਈ। ਇਸ ਮੀਟਿੰਗ ਵਿੱਚ ਐਂਟੀ-ਗੈਂਗਸਟਰ ਟਾਸਕ ਫੋਰਸ, ਕਾਊਂਟਰ ਇੰਟੈਲੀਜੈਂਸ ਵਿੰਗ ਦੇ ਮੁਖੀਆਂ ਸਮੇਤ ਸਾਰੇ ਰੇਂਜ ਡੀਆਈਜੀ, ਪੁਲਸ ਕਮਿਸ਼ਨਰ, ਐੱਸਐੱਸਪੀ, ਸਬ ਡਿਵਿਜ਼ਨ ਡੀਐੱਸਪੀ ਅਤੇ ਐੱਸ.ਐੱਚ.ਓ. ਸ਼ਾਮਲ ਹੋਏ। ਡੀਜੀਪੀ ਗੌਰਵ ਯਾਦਵ ਨੇ ਮੀਟਿੰਗ ਦੌਰਾਨ ਸੂਬੇ ਭਰ ਦੇ ਸਬ ਡਿਵਿਜ਼ਨਲ ਡੀਐੱਸਪੀ ਅਤੇ ਐੱਸ.ਐੱਚ.ਓ. ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੇ ਤਜਰਬੇ ਅਤੇ ਫੀਡਬੈਕ ਜਾਣੇ। ਉਨ੍ਹਾਂ ਕਿਹਾ ਕਿ ਸਥਾਨਕ ਪੱਧਰ ਦੇ ਇਹ ਸੁਝਾਅ ਲੋਕਾਂ ਨਾਲ ਭਰੋਸੇਮੰਦ ਸੰਬੰਧ ਬਣਾਉਣ ਅਤੇ ਰਾਜ ਪੱਧਰ 'ਤੇ ਸਾਂਝੀ ਕਾਰਵਾਈ ਨੂੰ ਹੋਰ ਮਜ਼ਬੂਤ ਕਰਨ ਲਈ ਮਹੱਤਵਪੂਰਣ ਹਨ। ਮੀਟਿੰਗ ਦੌਰਾਨ ਕੁਝ ਮਹੱਤਵਪੂਰਣ ਐਲਾਨ ਕੀਤੇ ਗਏ-…
