India Pakistan relations

ਭਾਰਤ ਨਾਲ ‘ਸਾਰਥਕ ਗੱਲਬਾਤ’ ਲਈ ਪਾਕਿ ਤਿਆਰ: ਸ਼ਰੀਫ਼

ਭਾਰਤ ਨਾਲ ‘ਸਾਰਥਕ ਗੱਲਬਾਤ’ ਲਈ ਪਾਕਿ ਤਿਆਰ: ਸ਼ਰੀਫ਼

ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਉਹ ਭਾਰਤ ਨਾਲ ਸਾਰੇ ਬਕਾਇਆ ਮਸਲਿਆਂ ਦੇ ਹੱਲ ਲਈ ਸਾਰਥਕ ਗੱਲਬਾਤ ਕਰਨ ਵਾਸਤੇ ਤਿਆਰ ਹਨ। ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਫੋਨ ’ਤੇ ਹੋਈ ਗੱਲਬਾਤ ਦੌਰਾਨ ਸ਼ਰੀਫ਼ ਨੇ ਭਾਰਤ ਨਾਲ ਗੱਲਬਾਤ ਬਾਰੇ ਆਪਣੇ ਵਿਚਾਰ ਪ੍ਰਗਟਾਏ। ‘ਰੇਡੀਓ ਪਾਕਿਸਤਾਨ’ ਮੁਤਾਬਕ ਪ੍ਰਧਾਨ ਮੰਤਰੀ ਨੇ ਕਿਹਾ, ‘‘ਅਸੀਂ ਜੰਮੂ-ਕਸ਼ਮੀਰ, ਪਾਣੀ, ਵਪਾਰ ਅਤੇ ਅਤਿਵਾਦ ਸਮੇਤ ਸਾਰੇ ਬਕਾਇਆ ਮੁੱਦਿਆਂ ’ਤੇ ਭਾਰਤ ਨਾਲ ਸਾਰਥਕ ਗੱਲਬਾਤ ਕਰਨ ਲਈ ਤਿਆਰ ਹਾਂ।’’ ਪਹਿਲਗਾਮ ਅਤਿਵਾਦੀ ਹਮਲੇ ਤੋਂ ਤੁਰੰਤ ਬਾਅਦ ਭਾਰਤ ਨੇ ਸਿੰਧ ਜਲ ਸੰਧੀ ਮੁਅੱਤਲ ਕਰਨ ਦੇ ਨਾਲ ਨਾਲ ਪਾਕਿਸਤਾਨ ਨਾਲ ਵਪਾਰ ਬੰਦ ਕਰ ਦਿੱਤਾ…
Read More
ਭਾਰਤ ਅਤੇ ਪਾਕਿਸਤਾਨ ਦੋਵੇਂ ਮੇਰੇ ਨੇੜਲੇ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ – ਟ੍ਰੰਪ

ਭਾਰਤ ਅਤੇ ਪਾਕਿਸਤਾਨ ਦੋਵੇਂ ਮੇਰੇ ਨੇੜਲੇ, ਕਸ਼ਮੀਰ ਵਿਵਾਦ ਹਜ਼ਾਰ ਸਾਲ ਪੁਰਾਣਾ – ਟ੍ਰੰਪ

ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਨੂੰ ‘ਬਹੁਤ ਬੁਰਾ ਹਮਲਾ’ ਦੱਸਿਆ ਹੈ। ਹਾਲਾਂਕਿ ਕਸ਼ਮੀਰ ਵਿਵਾਦ ਬਾਰੇ ਇਕ ਟਿੱਪਣੀ ਨੂੰ ਲੈ ਕੇ ਅਮਰੀਕੀ ਸਦਰ ਨੂੰ ਸੋਸ਼ਲ ਮੀਡੀਆ ’ਤੇ ਜਮ ਕੇ ਟਰੌਲ ਕੀਤਾ ਜਾ ਰਿਹਾ ਹੈ।ਟਰੰਪ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਬਹੁਤ ਕਰੀਬ ਹਾਂ। ਕਸ਼ਮੀਰ ਨੂੰ ਲੈ ਕੇ ਦੋਵਾਂ ਦੇਸ਼ਾਂ ਦਰਮਿਆਨ ਹਜ਼ਾਰ ਸਾਲ ਤੋਂ ਵਿਵਾਦ ਜਾਰੀ ਹੈ, ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ। ਤੇ ਇਹ (ਅਤਿਵਾਦੀ ਹਮਲਾ) ਬਹੁਤ ਹੀ ਬੁਰਾ ਸੀ, ਬਹੁਤ ਹੀ ਖਰਾਬ ਹਮਲਾ।’’ ਅਮਰੀਕੀ ਰਾਸ਼ਟਰਪਤੀ ਨੂੰ ਭਾਰਤ-ਪਾਕਿਸਤਾਨ ਸਰਹੱਦ ’ਤੇ ਵਧਦੇ ਤਣਾਅ ਬਾਰੇ ਸਵਾਲ ਕੀਤਾ ਗਿਆ,…
Read More