24
Jan
ਅਟਲਾਂਟਾ (ਅਮਰੀਕਾ): ਅਮਰੀਕਾ ਦੇ ਜਾਰਜੀਆ ਸੂਬੇ ਦੇ ਗਵਿਨੇਟ ਕਾਊਂਟੀ ਇਲਾਕੇ ਵਿੱਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਪਰਿਵਾਰਕ ਵਿਵਾਦ ਦੇ ਚਲਦਿਆਂ ਇੱਕ ਭਾਰਤੀ ਮੂਲ ਦੇ ਵਿਅਕਤੀ ਨੇ ਆਪਣੀ ਪਤਨੀ ਸਮੇਤ 4 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮਾਰੇ ਗਏ ਸਾਰੇ ਚਾਰੋਂ ਵਿਅਕਤੀ ਭਾਰਤੀ ਮੂਲ ਦੇ ਸਨ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਖੂਨੀ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਅਲਮਾਰੀ 'ਚ ਲੁਕ ਕੇ ਬੱਚਿਆਂ ਨੇ ਬਚਾਈ ਜਾਨ ਇਹ ਖੂਨੀ ਵਾਰਦਾਤ ਸ਼ੁੱਕਰਵਾਰ ਤੜਕੇ ਕਰੀਬ 2:30 ਵਜੇ ਲਾਰੈਂਸਵਿਲ ਸਥਿਤ 'ਬਰੂਕ ਆਈਵੀ ਕੋਰਟ' ਦੇ ਇੱਕ ਘਰ ਵਿੱਚ ਵਾਪਰੀ। ਜਿਸ ਵੇਲੇ ਗੋਲੀਬਾਰੀ ਹੋ…
