15
May
ਦਿੱਲੀ ਤੋਂ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਭਾਰਤੀ ਸਾਈਕਲਿਸਟ ਈਸੋ ਅਲਬਾਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। 24 ਸਾਲਾ ਅਲਬਾਨ ਆਪਣੀ ਸਿਖਲਾਈ ਦੌਰਾਨ ਸਾਈਕਲ ਚਲਾ ਰਿਹਾ ਸੀ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੇ ਦੋ ਬਾਈਕ ਸਵਾਰਾਂ ਨੇ ਉਸਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ ਉਸਦੀ ਸਾਈਕਲ ਬੁਰੀ ਤਰ੍ਹਾਂ ਨੁਕਸਾਨੀ ਗਈ, ਪਰ ਉਹ ਕਿਸੇ ਵੀ ਗੰਭੀਰ ਸੱਟ ਤੋਂ ਬਚ ਗਿਆ। ਉਸਨੇ ਸੋਸ਼ਲ ਮੀਡੀਆ 'ਤੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ। ਈਸੋ ਅਲਬਾਨ ਨੇ ਕਿਹਾ ਕਿ ਸਾਈਕਲ ਸਵਾਰਾਂ ਨੇ ਉਸਦੀ ਸਾਈਕਲ ਨੂੰ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ…