20
Jun
ਅੰਮ੍ਰਿਤਸਰ- ਅੰਮ੍ਰਿਤਸਰ ਦੇਹਾਤੀ ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਕਰਦਿਆਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਫਿਰੌਤੀ ਅਤੇ ਫਾਇਰਿੰਗ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਗੁਰਲਾਲ ਸਿੰਘ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਿਲ ਦਾ ਨਿਵਾਸੀ ਹੈ। ਡੀ.ਐੱਸ.ਪੀ. ਰਾਜਾਸਾਂਸੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਗੁਰਲਾਲ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਭਿਲੋਵਾਲ ਪਿੰਡ ਦੇ ਇਕ ਡਾਕਟਰ ਨੂੰ ਧਮਕੀ ਭਰੇ ਫ਼ੋਨ ਕਰਕੇ 30 ਲੱਖ ਰੁਪਏ ਦੀ ਫਿਰੋਤੀ ਮੰਗੀ। ਜਦੋਂ ਡਾਕਟਰ ਨੇ ਫਿਰੋਤੀ ਦੀ ਰਕਮ ਨਹੀਂ ਦਿੱਤੀ, ਤਾਂ ਦੋਸ਼ੀਆਂ ਨੇ 4 ਜੂਨ ਦੀ ਰਾਤ ਡਾਕਟਰ ਦੇ ਘਰ ਦੇ ਬਾਹਰ ਆ ਕੇ ਫਾਇਰਿੰਗ ਕਰ ਦਿੱਤੀ। ਇਹ ਮਾਮਲਾ ਲੋਪੋਕੇ ਥਾਣੇ ਦੇ ਹੱਦ ਵਿਚ ਆਉਂਦਾ ਹੈ। ਪੁਲਸ…
