22
Jun
Jack Betts Passed Away : ਹਾਲੀਵੁੱਡ ਇੰਡਸਟਰੀ ਤੋਂ ਇੱਕ ਵਾਰ ਫਿਰ ਦੁਖਦਾਈ ਖ਼ਬਰ ਆਈ ਹੈ। ਸੁਪਰਹਿੱਟ ਫਿਲਮ 'ਸਪਾਈਡਰ-ਮੈਨ' ਅਤੇ 'ਬੈਟਮੈਨ ਫਾਰਐਵਰ' ਵਰਗੀਆਂ ਮਸ਼ਹੂਰ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਅਮਰੀਕੀ ਅਦਾਕਾਰ ਜੈਕ ਬੈਟਸ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 96 ਸਾਲ ਦੀ ਉਮਰ ਵਿੱਚ ਕੈਲੀਫੋਰਨੀਆ ਦੇ ਲਾਸ ਅਸੁਸ ਸਥਿਤ ਆਪਣੇ ਘਰ ਵਿੱਚ ਆਖਰੀ ਸਾਹ ਲਿਆ। ਪਰਿਵਾਰ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਜੈਕ ਬੈਟਸ ਦਾ ਦੇਹਾਂਤ 19 ਜੂਨ, 2025 ਨੂੰ ਆਪਣੀ ਨੀਂਦ ਵਿੱਚ ਹੋਇਆ। ਇਸ ਖ਼ਬਰ ਦੀ ਪੁਸ਼ਟੀ ਉਨ੍ਹਾਂ ਦੇ ਭਤੀਜੇ ਡੀਨ ਸੁਲੀਵਾਨ ਨੇ ਕੀਤੀ। ਉਨ੍ਹਾਂ ਦੱਸਿਆ ਕਿ ਅਦਾਕਾਰ ਨੇ ਆਪਣੇ ਘਰ ਵਿੱਚ ਸੌਂਦੇ ਹੋਏ ਸ਼ਾਂਤੀ ਨਾਲ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।…
