Jammu kasmir

ਜੰਮੂ ਕਸ਼ਮੀਰ – ਬੱਸ ਤੇ ਯਾਤਰੀ ਵਾਹਨ ਦੀ ਟੱਕਰ, 4 ਮੌਤਾਂ, 17 ਜ਼ਖਮੀ !

ਜੰਮੂ ਕਸ਼ਮੀਰ – ਬੱਸ ਤੇ ਯਾਤਰੀ ਵਾਹਨ ਦੀ ਟੱਕਰ, 4 ਮੌਤਾਂ, 17 ਜ਼ਖਮੀ !

ਨੈਸ਼ਨਲ ਟਾਈਮਜ਼ ਬਿਊਰੋ :- ਜੰਮੂ ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿਚ ਬੱਸ ਤੇ ਯਾਤਰੀ ਵਾਹਨ ਦੀ ਟੱਕਰ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ ਜਦੋਂਕਿ 17 ਹੋਰ ਜ਼ਖਮੀ ਹੋ ਗਏ। ਉਪ ਰਾਜਪਾਲ ਮਨੋਜ ਸਿਨਹਾ ਅਤੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਗੰਦਰਬਲ ਜ਼ਿਲ੍ਹੇ ਵਿੱਚ ਸ੍ਰੀਨਗਰ-ਸੋਨਮਰਗ ਸੜਕ ’ਤੇ ਵਾਪਰਿਆ। ਗੁੰਡ ਵਿੱਚ ਵਾਪਰੇ ਇਸ ਹਾਦਸੇ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਜ਼ਖ਼ਮੀ ਜ਼ੇਰੇ ਇਲਾਜ ਹਨ। ਮ੍ਰਿਤਕਾਂ ਦੀ ਪਛਾਣ ਲੇਸ਼ੀਆ ਆਸ਼ੀਸ਼, ਨਿੱਕੀ ਅਸ਼ੀਸ਼ ਅਤੇ ਹੇਤਲ ਆਸ਼ੀਸ਼ ਸਾਰੇ ਵਾਸੀ ਮਹਾਰਾਸ਼ਟਰਾ ਅਤੇ ਸਥਾਨਕ ਡਰਾਈਵਰ ਫਾਹੀਮ ਅਹਿਮਦ ਵਜੋਂ ਹੋਈ…
Read More