03
Mar
ਨੈਸ਼ਨਲ ਟਾਈਮਜ਼ ਬਿਊਰੋ :- ਕੇਰਲਾ ਨਾਲ ਸਬੰਧਤ ਵਿਅਕਤੀ ਦੀ ਜੌਰਡਨ-ਇਜ਼ਰਾਈਲ ਬਾਰਡਰ ’ਤੇ ਗੋਲੀ ਲੱਗਣ ਕਰਕੇ ਮੌਤ ਹੋ ਗਈ ਹੈ। ਇਹ ਦਾਅਵਾ ਪੀੜਤ ਦੇ ਇਥੇ ਰਹਿੰਦੇ ਰਿਸ਼ਤੇਦਾਰਾਂ ਨੇ ਕੀਤਾ ਹੈ। ਪੀੜਤ ਦੀ ਪਛਾਣ ਐਨੀ ਥੌਮਸ ਗੈਬਰੀਅਲ (47) ਵਜੋਂ ਦੱਸੀ ਗਈ ਹੈ। ਗੈਬਰੀਅਲ ਦੇ ਪਰਿਵਾਰ ਮੁਤਾਬਕ ਉਨ੍ਹਾਂ ਨੂੰ 1 ਮਾਰਚ ਨੂੰ ਭਾਰਤੀ ਅੰਬੈਸੀ ਵੱਲੋਂ ਈਮੇਲ ਮਿਲੀ ਸੀ, ਜਿਸ ਵਿਚ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਸੀ। ਇਕ ਰਿਸ਼ਤੇਦਾਰ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ, ‘‘ਸਾਨੂੰ ਜੌਰਡਨ ਵਿਚ ਭਾਰਤੀ ਅੰਬੈਸੀ ਵੱਲੋਂ ਗੈਬਰੀਅਲ ਦੀ ਮੌਤ ਸਬੰਧੀ ਇਕ ਪੱਤਰ ਮਿਲਿਆ ਸੀ, ਪਰ ਇਸ ਮਗਰੋਂ ਸਾਨੂੰ ਕੋਈ ਹੋਰ ਜਾਣਕਾਰੀ ਨਹੀਂ ਮਿਲੀ।’’ ਜੌਰਡਨ ਦੇ ਸੁਰੱਖਿਆ ਬਲਾਂ…