04
Apr
ਸ੍ਰੀ ਕੀਰਤਪੁਰ ਸਾਹਿਬ- ਸ੍ਰੀ ਕੀਰਤਪੁਰ ਸਾਹਿਬ ਦੇ ਨੇੜੇ ਬੂੰਗਾ ਸਾਹਿਬ ਵਿਖੇ ਸਤਲੁਜ ਦਰਿਆ 'ਤੇ ਬਣੇ ਪੁਲ ਤੋਂ ਇਕ ਸਕੂਲ ਦੀ ਵਿਦਿਆਰਥਣ ਵੱਲੋਂ ਦਰਿਆ ਵਿੱਚ ਛਾਲ ਮਾਰ ਦਿੱਤੀ ਗਈ। ਉਕਤ ਵਿਦਿਆਰਥਣ ਨੂੰ ਛਾਲ ਮਾਰਦੇ ਵੇਖ ਮੌਕੇ 'ਤੇ ਦਰਿਆ ਵਿੱਚ ਮੌਜੂਦ ਕਿਸ਼ਤੀ ਚਾਲਕਾਂ ਨੇ ਵਿਦਿਆਰਥਣ ਨੂੰ ਦਰਿਆ ਵਿਚੋਂ ਬਾਹਰ ਕੱਢ ਕੇ ਉਸ ਦੀ ਜਾਨ ਬਚਾਈ। ਉਸ ਉਪਰੰਤ ਵਿਦਿਆਰਥਣ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਹੁਣ ਉਸ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ। ਇਹ ਕੁੜੀ ਰੋਪੜ ਦੇ ਨੰਗਲ ਅੰਬਿਆਣਾ ਪਿੰਡ ਦੀ ਦੱਸੀ ਜਾ ਰਹੀ ਹੈ। ਉਕਤ ਕੁੜੀ ਵੱਲੋਂ ਕਿਹੜੇ ਹਾਲਾਤ ਵਿਚ ਇਹ ਖ਼ੌਫ਼ਨਾਕ ਕਦਮ ਚੁਕਾਇਆ ਗਿਆ…