25
Nov
ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਥਾਣਾ ਖਮਾਣੋਂ ਵਿੱਚ ਫੌਜ ਜਾਂ ਪੁਲਿਸ ਵਿੱਚ ਭਰਤੀ ਦੀ ਸਿਖਲਾਈ ਲੈਣ ਲਈ ਖੋਲ੍ਹੇ ਗਏ ਟ੍ਰੇਨਿੰਗ ਸੈਂਟਰ ਵਿੱਚ ਕੋਚ ਵੱਲੋਂ ਲੜਕੀ ਨਾਲ ਘਿਨੌਣੀ ਹਰਕਤ ਕੀਤੀ ਜਾ ਰਹੀ ਸੀ। ਲੜਕੀ ਦੀ ਸ਼ਿਕਾਇਤ ਉਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਕੋਚ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੈਂਟਰ ਵਿੱਚ ਫੌਜ ਜਾਂ ਪੁਲਿਸ ਦੀ ਟ੍ਰੇਨਿੰਗ ਲੈਣ ਆਉਣ ਵਾਲੀ ਲੜਕੀ ਦੇ ਨਾਲ ਕੋਚ ਜਿਸਮਾਨੀ ਤੌਰ ਉਤੇ ਛੇੜਛਾੜ ਕਰਦਾ ਸੀ। ਮਾਮਲਾ ਫਤਿਹਗੜ੍ਹ ਸਾਹਿਬ ਦੇ ਸੰਘੋਲ ਦਾ ਹੈ, ਜਿਥੇ ਲੜਕੀ ਵੱਲੋਂ ਉਕਤ ਕੋਚ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਿੱਤੀ ਹੈ। ਜਿਸ ਉਤੇ ਕਾਰਵਾਈ ਕਰਦੇ ਪੁਲਿਸ ਨੇ ਕੋਚ ਨੂੰ ਗ੍ਰਿਫਤਾਰ ਕਰ ਲਿਆ ਹੈ।…
