11
Feb
ਪਟਿਆਲਾ/ਸਨੌਰ : ਐੱਮ. ਐੱਸ. ਪੀ. ਸਮੇਤ 12 ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰਾਂ ’ਤੇ ਚੱਲ ਰਹੇ ਸੰਘਰਸ਼ ਦੀ ਅਗਲੀ ਕੜੀ ’ਚ ਅੱਜ 11 ਫਰਵਰੀ ਨੂੰ ਰਤਨਪੁਰਾ ਮੋਰਚੇ ਉੱਪਰ ਕਿਸਾਨ ਮਹਾਪੰਚਾਇਤ ਹੋਵੇਗੀ। ਉੱਧਰ ਸ਼ੰਭੂ ਬਾਰਡਰ ’ਤੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਅਤੇ ਹੋਰ ਨੇਤਾਵਾਂ ਨੇ ਐਲਾਨ ਕੀਤਾ ਕਿ 14 ਫਰਵਰੀ ਨੂੰ ਚੰਡੀਗੜ੍ਹ ’ਚ ਜੇਕਰ ਕੇਂਦਰ ਨਾਲ ਬੈਠਕ ਬੇਨਤੀਜਾ ਰਹੀ ਤਾਂ 25 ਫਰਵਰੀ ਨੂੰ ਕਿਸਾਨਾਂ ਦਾ ਜਥਾ ਦਿੱਲੀ ਵਲ ਪੈਦਲ ਮਾਰਚ ਕਰੇਗਾ। 12 ਫਰਵਰੀ ਨੂੰ ਖਨੌਰੀ ਬਾਰਡਰ ਵਿਖੇ ਕਿਸਾਨਾਂ ਦੀ ਮਹਾਪੰਚਾਇਤ ਹੋ ਰਹੀ ਹੈ ਅਤੇ 12 ਫਰਵਰੀ ਨੂੰ ਹੀ ਤਿੰਨੇ ਕਿਸਾਨ ਗਰੁੱਪਾਂ ਵਿਚਕਾਰ ਇਕ ਏਕਤਾ ਲਈ ਸਾਂਝੀ ਮੀਟਿੰਗ ਵੀ ਕੀਤੀ…