Kisan Mazdoor Sangharsh Committee

ਬਿਜਲੀ ਨਿੱਜੀਕਰਨ, ਪ੍ਰੀਪੇਡ ਮੀਟਰਾਂ, ਨਵੀਆਂ ਭਰਤੀਆਂ ਅਤੇ ਬਿਜਲੀ ਪ੍ਰਬੰਧਾਂ ‘ਚ ਸੁਧਾਰਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਾਵਰਕੌਮ ਨਾਲ ਪਟਿਆਲਾ ’ਚ ਮਹੱਤਵਪੂਰਨ ਮੀਟਿੰਗ

ਬਿਜਲੀ ਨਿੱਜੀਕਰਨ, ਪ੍ਰੀਪੇਡ ਮੀਟਰਾਂ, ਨਵੀਆਂ ਭਰਤੀਆਂ ਅਤੇ ਬਿਜਲੀ ਪ੍ਰਬੰਧਾਂ ‘ਚ ਸੁਧਾਰਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਾਵਰਕੌਮ ਨਾਲ ਪਟਿਆਲਾ ’ਚ ਮਹੱਤਵਪੂਰਨ ਮੀਟਿੰਗ

ਪਟਿਆਲਾ, 19 ਜੁਲਾਈ : ਬਿਜਲੀ ਦੇ ਨਿੱਜੀਕਰਨ ਅਤੇ ਹੋਰ ਮੰਗਾਂ ਸਬੰਧੀ 14 ਜੁਲਾਈ ਨੂੰ ਪੰਜਾਬ ਦੇ 14 ਜ਼ਿਲ੍ਹਿਆਂ ਵਿੱਚ ਕੀਤੇ ਰੋਸ ਪ੍ਰਦਰਸ਼ਨ ਤੋਂ ਬਾਅਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅਤੇ ਪਾਵਰਕੌਮ ਪ੍ਰਸ਼ਾਸ਼ਨ ਦਰਮਿਆਨ 18 ਜੁਲਾਈ ਨੂੰ ਪਟਿਆਲਾ ਵਿਖੇ ਇਕ ਵੱਡੀ ਮੀਟਿੰਗ ਹੋਈ। ਇਹ ਮੀਟਿੰਗ ਸੀਐਮਡੀ ਪਾਵਰਕੌਮ ਅਜੋਏ ਸਿਨਹਾ ਦੀ ਮੌਜੂਦਗੀ ਵਿੱਚ ਹੋਈ ਜਿਸ ਵਿੱਚ ਡਾਇਰੈਕਟਰ ਡਿਸਟ੍ਰਿਬਿਊਸ਼ਨ ਡਾ. ਇੰਦਰਪਾਲ ਸਿੰਘ, ਡਾਇਰੈਕਟਰ ਕਮਰਸ਼ੀਅਲ ਹੀਰਾ ਲਾਲ, ਚੀਫ ਬਾਡਰ ਜੋਨ ਦੇਸ ਰਾਜ ਬੰਗੜ ਅਤੇ ਹੋਰ ਆਹਲਾ ਅਫ਼ਸਰ ਸ਼ਾਮਿਲ ਹੋਏ। ਜਥੇਬੰਦੀ ਵੱਲੋਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਅਗਵਾਈ 'ਚ ਪਹੁੰਚੇ ਵਫ਼ਦ ਵਿੱਚ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ, ਸਰਵਣ ਸਿੰਘ ਪੰਧੇਰ, ਅੰਗਰੇਜ਼ ਸਿੰਘ ਸਹਿੰਸਰਾ, ਬਲਜਿੰਦਰ…
Read More
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਧਰਨੇ ਸਮਝੌਤੇ ਉੱਤੇ ਸਰਕਾਰ ਨੂੰ ਚੇਤਾਵਨੀ, 24311 ਏਕੜ ਜ਼ਮੀਨ ਐਕਵਾਇਰ ਮਾਮਲੇ ਦੀ ਵਿਰੋਧੀ

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਧਰਨੇ ਸਮਝੌਤੇ ਉੱਤੇ ਸਰਕਾਰ ਨੂੰ ਚੇਤਾਵਨੀ, 24311 ਏਕੜ ਜ਼ਮੀਨ ਐਕਵਾਇਰ ਮਾਮਲੇ ਦੀ ਵਿਰੋਧੀ

ਨੈਸ਼ਨਲ ਟਾਈਮਜ਼ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅੱਜ ਚੱਬਾ ਵਿਖੇ ਸੂਬਾ ਕਮੇਟੀ ਦੀ ਮੀਟਿੰਗ ਆਯੋਜਿਤ ਕੀਤੀ ਗਈ। ਮੀਟਿੰਗ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਅਤੇ ਜਨਰਲ ਸਕੱਤਰ ਰਾਣਾ ਰਣਬੀਰ ਸਿੰਘ ਦੀ ਅਗਵਾਈ ਹੇਠ ਅੰਗਰੇਜ਼ ਸਿੰਘ ਬਾਕੀਪੁਰ ਹਾਲ ਵਿੱਚ ਹੋਈ। ਮੀਟਿੰਗ ਤੋਂ ਬਾਅਦ ਆਗੂ ਸਤਨਾਮ ਸਿੰਘ ਪੰਨੂ, ਸਵਿੰਦਰ ਸਿੰਘ ਚੁਤਾਲਾ ਅਤੇ ਸਰਵਣ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੀਟਿੰਗ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਆਗੂਆਂ ਨੇ ਹਿੱਸਾ ਲਿਆ। ਮਕਸਦ ਸੀ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਪਿੰਡ ਪੱਧਰ ਦੀਆਂ ਇਕਾਈਆਂ ਦਾ ਵਾਧਾ ਕਰਨਾ। ਇਸ ਮੌਕੇ ਸੂਬਾ ਆਗੂ ਸਤਨਾਮ ਸਿੰਘ ਮਾਣੋਚਾਹਲ, ਹਰਜਿੰਦਰ ਸਿੰਘ ਸ਼ਕਰੀ ਅਤੇ ਜਸਬੀਰ ਸਿੰਘ…
Read More