29
Apr
ਲੁਧਿਆਣਾ (ਸ਼ਿਵਮ, ਅਨਿਲ) - ਸਥਾਨਕ ਕਸਬਾ ਲਾਡੋਵਾਲ ਦੇ ਚੌਂਕ ਵਿੱਚ ਅੱਜ ਨੈਸ਼ਨਲ ਹਾਈਵੇ ਉੱਪਰ ਖਰਾਬ ਹੋਏ ਈ-ਰਿਕਸ਼ਾ ਨੂੰ ਪਿੱਛੋਂ ਆ ਰਹੀ ਬੱਸ ਦੇ ਚਾਲਕ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਈ-ਰਿਕਸ਼ਾ ਵਿੱਚ ਸਵਾਰ ਇਕ ਤਿੰਨ ਸਾਲ ਦੀ ਲੜਕੀ ਅਤੇ ਉਸਦੀ ਦਾਦੀ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਲੇਮ ਟਾਬਰੀ ਦੇ ਮੁਹੱਲਾ ਖਜੂਰ ਚੌਂਕ ਤੋਂ ਈ-ਰਿਕਸ਼ਾ ਵਿੱਚ ਸਵਾਰ ਹੋ ਕੇ ਇੱਕ ਪਰਿਵਾਰ ਆਪਣੇ ਬੱਚਿਆਂ ਨਾਲ ਫਿਲੌਰ ਵਲ ਜਾ ਰਿਹਾ ਸੀ ਅਤੇ ਅਚਾਨਕ ਲਾਡੋਵਾਲ ਚੌਂਕ ਦੇ ਕੋਲ ਈ-ਰਿਕਸ਼ਾ ਖਰਾਬ ਹੋ ਗਿਆ ਤੇ ਉਸੇ ਦੌਰਾਨ ਲੁਧਿਆਣਾ ਤੋਂ ਅੰਮ੍ਰਿਤਸਰ ਦੀ ਤਰਫ ਜਾ ਰਹੀ ਪ੍ਰਾਈਵੇਟ ਕੰਪਨੀ ਦੀ…
