29
Mar
ਲੰਡਨ - ਬ੍ਰਿਟਿਸ਼ ਸਰਕਾਰ ਵੱਲੋਂ ਕੀਤੀਆਂ ਟੈਕਸ ਤਬਦੀਲੀਆਂ ਸਟੀਲ ਉਦਯੋਗ ਵਿੱਚ ਵੱਡੇ ਨਾਮ ਲਕਸ਼ਮੀ ਮਿੱਤਲ ਨੂੰ ਹਜ਼ਮ ਨਹੀਂ ਆਈਆਂ। ਲਗਭਗ 30 ਸਾਲ ਤੋਂ ਯੂ.ਕੇ ਵਿੱਚ ਉਦਯੋਗ ਸਥਾਪਿਤ ਕਰਦੇ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ "ਟੈਕਸ ਫਰੈਂਡਲੀ" ਦੇਸ਼ਾਂ ਵੱਲ ਰੁਖ਼ ਕਰਨ ਦਾ ਇਰਾਦਾ ਕੀਤਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਦੀ ਪਸੰਦ ਦੇ ਮੁਲਕ ਅਰਬ ਮੁਲਕ ਇਟਲੀ, ਸਵਿਟਜ਼ਰਲੈਂਡ ਦੱਸੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਯੂ.ਕੇ ਵਿੱਚ ਉਨ੍ਹਾੰ ਕੋਲ ਅਥਾਹ ਜਾਇਦਾਦ ਹੈ। ਉਨ੍ਹਾਂ ਕੋਲ ਕੈਨਜਿੰਗਟਨ ਪੈਲੇਸ ਗਾਰਡਨ ਵਿੱਚ ਇੱਕ ਸ਼ਾਹੀ ਮਹੱਲ ਹੈ, ਜਿਸਨੂੰ ਉਨ੍ਹਾਂ ਨੇ ਬਰਨੀ ਐਕਲਸਟਨ ਕੋਲੋਂ 2004 ਵਿੱਚ 67 ਮਿਲੀਅਨ ਪੌਂਡ 'ਚ ਉਸ ਸਮੇਂ ਦੇ ਸਭ ਤੋਂ ਮਹਿੰਗੇ ਮੁੱਲ 'ਤੇ ਖਰੀਦਿਆ ਸੀ।…