05
Jan
ਅੰਮ੍ਰਿਤਸਰ - ਬੀਤੇ ਦਿਨ ਅੰਮ੍ਰਿਤਸਰ 'ਚ 'ਆਪ' ਸਰਪੰਚ ਜਰਮਲ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਅੱਜ ਦੇਰ ਸ਼ਾਮ ਪਿੰਡ ਵਲਟੋਹਾ ਵਿੱਚ ਸਰਪੰਚ ਜਰਮਲ ਸਿੰਘ ਨੂੰ ਗਮਗੀਨ ਮਾਹੌਲ ਵਿੱਚ ਅੰਤਿਮ ਵਿਦਾਈ ਦਿੱਤੀ ਗਈ। ਜਿਵੇਂ ਹੀ ਉਨ੍ਹਾਂ ਦਾ ਪਾਰਥਿਵ ਸਰੀਰ ਪਿੰਡ ਪਹੁੰਚਿਆ, ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਅੰਤਿਮ ਸੰਸਕਾਰ ਦੌਰਾਨ ਹਰ ਅੱਖ ਨਮ ਨਜ਼ਰ ਆਈ ਅਤੇ ਪਿੰਡ ਵਿੱਚ ਮਾਤਮੀ ਸਨਾਟਾ ਛਾਇਆ ਰਿਹਾ। ਅੰਤਿਮ ਸੰਸਕਾਰ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਪਿੰਡ ਵਾਸੀਆਂ ਦੇ ਨਾਲ-ਨਾਲ ਰਾਜਨੀਤਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਰਪੰਚ ਜਰਮਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਦਰਦਨਾਕ ਮੌਕੇ ‘ਤੇ…
