30
Apr
ਰਾਜੀਵ ਸ਼ਰਮਾ :- ਭਾਰਤ ਦੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਲੱਦਾਖ ਦੇ ਲੇਹ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨੇ ਲੋਕਾਂ ਵਿੱਚ ਭਾਰੀ ਦਹਿਸ਼ਤ ਪੈਦਾ ਕਰ ਦਿੱਤੀ। ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ ਅਨੁਸਾਰ, ਇਹ ਝਟਕੇ ਸਵੇਰੇ 3:54 ਵਜੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ ਅਤੇ ਇਸਦਾ ਕੇਂਦਰ ਜ਼ਮੀਨ ਤੋਂ 150 ਕਿਲੋਮੀਟਰ ਹੇਠਾਂ ਸਥਿਤ ਸੀ। ਭੂਚਾਲ ਦੀ ਦਹਿਸ਼ਤ ਕਾਰਨ ਘਰਾਂ 'ਚੋਂ ਬਾਹਰ ਨਿਕਲੇ ਲੋਕ ਜਦੋਂ ਭੂਚਾਲ ਆਇਆ, ਤਾਂ ਲੇਹ ਦੇ ਜ਼ਿਆਦਾਤਰ ਲੋਕ ਗੂੜ੍ਹੀ ਨੀਂਦ ਵਿੱਚ ਸਨ। ਅਚਾਨਕ ਧਰਤੀ ਕੰਬਣ ਕਾਰਨ ਲੋਕਾਂ ਦੀ ਨੀਂਦ ਖੁੱਲ੍ਹ ਗਈ ਅਤੇ ਉਨ੍ਹਾਂ ਨੇ ਘਰਾਂ ਦੇ ਪੱਖੇ ਅਤੇ ਹੋਰ ਸਾਮਾਨ ਹਿੱਲਦਾ…
