14
Jul
ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਵੱਲੋਂ ਨਸ਼ੇ ਵਿਰੁੱਧ ਮੁਹਿੰਮ ਦੇ ਨਾਲ ਨਾਲ ਲੋਕਾਂ ਦੀਆ ਆਰਥਿਕ ਮੁਸ਼ਕਲਾਂ ਹੱਲ ਕਰਨ ਲਈ ਨਿੱਤ ਨਵੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਵੱਡਾ ਫੈਸਲਾ ਅੱਜ ਨੰਗਲ ਵਿਖੇ ਹੋਏ ਹਫਤਾਵਾਰੀ ਜਨਤਾ ਦਰਬਾਰ ਦੌਰਾਨ ਵੇਖਣ ਨੂੰ ਮਿਲਿਆ, ਜਿੱਥੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਅਨੁਸੂਚਿਤ ਜਾਤੀ ਪਰਿਵਾਰਾਂ ਨੂੰ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਦੇ 103 ਪਰਿਵਾਰਾਂ ਦਾ ₹1,80,96,000 ਰੁਪਏ ਦਾ ਕਰਜ਼ਾ ਮੁਆਫ ਕੀਤਾ ਗਿਆ ਹੈ। ਇਸ ਵਿੱਚ ਕਰਜ਼ੇ ਦੀ ਮੂਲ ਰਕਮ ਅਤੇ ਵਿਆਜ ਦੋਵਾਂ ‘ਤੇ ਲਕੀਰ ਮਾਰੀ ਗਈ ਹੈ। ਇਹ ਯਤਨ ਮੁੱਖ ਮੰਤਰੀ ਸ.…
