13
Mar
ਫਗਵਾੜਾ - ਫਗਵਾੜਾ ਵਿਚ ਵਾਪਰੀ ਇਕ ਸ਼ਰਮਨਾਕ ਘਟਨਾ ਵਿਚ ਸਨਸਨੀਖੇਜ਼ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਇਕ ਨੌਜਵਾਨ ਨੇ ਕਥਿਤ ਤੌਰ ’ਤੇ ਉਸੇ ਸਕੂਲ ਵਿਚ ਪੜ੍ਹਨ ਵਾਲੀ ਇਕ ਨਾਬਾਲਗ ਲੜਕੀ ਨੂੰ ਆਪਣੇ ਪਿਆਰ ਦੇ ਜਾਲ ਵਿਚ ਫਸਾ ਲਿਆ, ਉਸਨੂੰ ਬਲੈਕਮੇਲ ਕੀਤਾ ਅਤੇ ਇਕ ਜਾਅਲੀ ਆਈ. ਡੀ. ਬਣਾ ਕੇ ਉਸਦੀਆਂ ਇਤਰਾਜ਼ਯੋਗ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ। ਜਾਣਕਾਰੀ ਅਨੁਸਾਰ ਪੀੜਤ ਸਕੂਲੀ ਵਿਦਿਆਰਥਣ ਪੂਜਾ (ਕਾਲਪਨਿਕ ਨਾਮ) ਦੀ ਮਾਂ ਨੇ ਰਾਵਲਪਿੰਡੀ ਪੁਲਸ ਸਟੇਸ਼ਨ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਖੁਲਾਸਾ ਕੀਤਾ ਹੈ ਕਿ ਉਸਦੀ ਧੀ, ਜੋ ਕਿ 10ਵੀਂ ਜਮਾਤ ਵਿਚ ਪੜ੍ਹਦੀ ਸੀ, ਨੂੰ ਕਥਿਤ ਤੌਰ ’ਤੇ ਉਸੇ ਸਕੂਲ ਵਿਚ ਪੜ੍ਹਦੇ ਇੱਕ ਨੌਜਵਾਨ, ਹਰਸ਼ਦੀਪ ਸਿੰਘ ਉਰਫ਼…
