28
Jun
ਮਲੇਸ਼ੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ 20 ਸਾਲਾ ਪੰਜਾਬੀ ਮੂਲ ਦੀ ਭਾਰਤੀ ਵਿਦਿਆਰਥਣ ਮਨੀਸ਼ਾਪ੍ਰੀਤ ਕੌਰ ਅਖਾੜਾ ਦੀ ਸੇਲਾਂਗੋਰ ਦੇ ਸੇਪਾਂਗ ਜ਼ਿਲ੍ਹੇ 'ਚ ਆਪਣੇ ਕੰਡੋਮੀਨੀਅਮ ਯੂਨਿਟ 'ਚ ਲਾਸ਼ ਬਰਾਮਦ ਹੋਈ ਹੈ। ਉਸ ਦੇ ਸਰੀਰ ਤੋਂ ਸੱਟਾਂ ਦੇ ਨਿਸ਼ਾਨ ਮਿਲੇ ਹਨ, ਜਿਸ ਮਗਰੋਂ ਉਸ ਦੇ ਕਤਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਤੇ ਇਸ ਮਾਮਲੇ 'ਚ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਨੀਸ਼ਾ ਦੀ ਲਾਸ਼ 24 ਜੂਨ ਨੂੰ ਬਰਾਮਦ ਹੋਈ ਸੀ, ਜਿਸ ਮਗਰੋਂ ਕਾਰਵਾਈ ਕਰਦਿਆਂ ਪੁਲਸ ਨੇ 26 ਜੂਨ ਨੂੰ 3 ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ,…