28
Feb
ਮਨਾਲੀ : ਹਿਮਾਚਲ ਪ੍ਰਦੇਸ਼ 'ਚ ਪਿਛਲੇ 12 ਘੰਟਿਆਂ 'ਚ ਹੋਈ ਬਾਰਿਸ਼ ਅਤੇ ਬਰਫਬਾਰੀ ਕਾਰਨ ਬਲੈਕਆਊਟ ਹੋ ਗਿਆ ਹੈ। ਇੱਥੇ ਮਨਾਲੀ ਦੇ ਸੈਂਕੜੇ ਪਿੰਡ ਹਨੇਰੇ ਵਿੱਚ ਡੁੱਬੇ ਹੋਏ ਹਨ। ਮਨਾਲੀ ਅਤੇ ਆਸਪਾਸ ਦੇ ਇਲਾਕਿਆਂ 'ਚ ਚੌਥੇ ਦਿਨ ਵੀ ਭਾਰੀ ਬਰਫਬਾਰੀ ਜਾਰੀ ਹੈ। ਮਨਾਲੀ ਸ਼ਹਿਰ 'ਚ ਹੁਣ ਤੱਕ ਕਰੀਬ 1 ਫੁੱਟ ਤਾਜ਼ਾ ਬਰਫਬਾਰੀ ਹੋਈ ਹੈ। ਕਈ ਸੜਕਾਂ ਅਤੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਵੀ ਵਿਘਨ ਪਈ ਹੈ। ਬਦਲਦੇ ਮੌਸਮ ਦੇ ਕਾਰਨ ਤਾਪਮਾਨ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਮਨਾਲੀ ਕੋਠੀ ਇਲਾਕੇ ਅੰਦਰ 5 ਫੁੱਟ ਤਕ ਬਰਫ ਪੈਣ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਸ਼ਾਸਨ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਅਲਰਟ ਜਾਰੀ ਕਰ…
