17
Jun
ਮੰਡੀ ਗੋਬਿੰਦਗੜ੍ਹ, 17 ਜੂਨ : ਮੰਡੀ ਗੋਬਿੰਦਗੜ੍ਹ ਪੁਲਿਸ ਨੇ ਮਾਸਟਰ ਕਲੋਨੀ 'ਚ ਹੋਏ ਸਨਸਨੀਖੇਜ਼ ਹਮਲੇ ਦੇ ਮਾਮਲੇ ਵਿੱਚ ਸਿਰਫ਼ 24 ਘੰਟਿਆਂ ਵਿੱਚ ਕਾਰਵਾਈ ਕਰਦਿਆਂ ਨਿਹੰਗ ਬਾਣੇ 'ਚ ਘੁੰਮਣ ਵਾਲੇ ਨੌਜਵਾਨ ਕਰਮਵੀਰ ਸਿੰਘ ਉਰਫ਼ ਲਵਲੀ ਪੁੱਤਰ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੇ ਤਫ਼ਸੀਲ ਦਿੰਦਿਆਂ ਐਸ.ਪੀ. ਰਾਕੇਸ਼ ਕੁਮਾਰ ਯਾਦਵ ਨੇ ਦੱਸਿਆ ਕਿ ਯਤਿਨ ਵਾਲੀਆ ਪੁੱਤਰ ਸੂਰਜ ਕੁਮਾਰ ਨੇ ਦੋਸ਼ ਲਾਇਆ ਸੀ ਕਿ 16 ਜੂਨ ਦੀ ਦੁਪਹਿਰ ਉਹ ਆਪਣੇ ਘਰ ਦੇ ਬਾਹਰ ਖੜਾ ਸੀ ਕਿ ਕਰਮਵੀਰ ਸਿੰਘ ਆਇਆ ਅਤੇ ਗਾਲੀ-ਗਲੋਚ ਕਰਣ ਲੱਗ ਪਿਆ। ਜਦੋਂ ਯਤਿਨ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਕਰਮਵੀਰ ਨੇ ਤਲਵਾਰ ਨਾਲ ਹਮਲਾ ਕਰ ਕੇ ਦੋਵੇਂ ਗੁੱਟ…