Manipur news

ਮਣੀਪੁਰ ਦੀ ਇੰਫਾਲ ਘਾਟੀ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਮਣੀਪੁਰ ਦੀ ਇੰਫਾਲ ਘਾਟੀ ’ਚ ਹਥਿਆਰਾਂ ਦਾ ਜ਼ਖੀਰਾ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਮਣੀਪੁਰ ਦੇ 5 ਜ਼ਿਲਿਆਂ ਵਿਚ ਕਈ ਮੁਹਿੰਮਾਂ ਚਲਾ ਕੇ ਸੁਰੱਖਿਆ ਫੋਰਸਾਂ ਨੇ ਸ਼ਨੀਵਾਰ ਨੂੰ ਘੱਟ ਤੋਂ ਘੱਟ 90 ਬੰਦੂਕਾਂ ਅਤੇ 700 ਤੋਂ ਵੱਧ ਗੋਲਾ-ਬਾਰੂਦ ਅਤੇ ਧਮਾਕਾਖੇਜ਼ ਜ਼ਬਤ ਕੀਤੇ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਕ ਗੁਪਤ ਸੂਚਨਾ ’ਤੇ ਕਾਰਵਾਈ ਕਰਦੇ ਹੋਏ ਇੰਫਾਲ ਪੂਰਬੀ, ਇੰਫਾਲ ਪੱਛਮੀ, ਥੌਬਲ, ਕਾਕਚਿੰਗ ਅਤੇ ਬਿਸ਼ਨੂਪੁਰ ਜ਼ਿਲਿਆਂ ਵਿਚ ਕਈ ਥਾਵਾਂ ’ਤੇ ਇਕੋ ਸਮੇਂ ਇਕ ਤਾਲਮੇਲ ਵਾਲੀ ਮੁਹਿੰਮ ਚਲਾਈ ਗਈ। ਇਸ ਦੌਰਾਨ 3 ਅੱਤਵਾਦੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
Read More