martyr

ਲੱਦਾਖ ‘ਚ ਸ਼ਹੀਦ ਹੋਏ ਭਾਨੂ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ, ਸਰਕਾਰੀ ਸਨਮਾਨਾ ਨਾਲ ਹੋਇਆ ਸੰਸਕਾਰ

ਪਠਾਨਕੋਟ - ਲੱਦਾਖ 'ਚ ਪਹਾੜ ਖਿਸਕਣ ਕਾਰਨ ਇੱਕ ਫੌਜੀ ਜਵਾਨਾਂ ਦੀ ਗੱਡੀ ਪਹਾੜ ਦੀ ਲਪੇਟ 'ਚ ਆ ਗਈ। ਇਸ ਹਾਦਸੇ 'ਚ ਪਠਾਨਕੋਟ ਦੇ ਲੈਫਟਿਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੇਸ਼ ਲਈ ਸ਼ਹਾਦਤ ਦੇ ਦਿੱਤੀ। ਗੱਡੀ ਵਿਚ ਸਵਾਰ ਹੋਰ ਤਿੰਨ ਜਵਾਨ ਵੀ ਇਸ ਹਾਦਸੇ 'ਚ ਜ਼ਖਮੀ ਹੋਏ ਹਨ। ਅੱਜ ਲੈਫਟਿਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਮ੍ਰਿਤਹ ਦੇਹ ਉਨ੍ਹਾਂ ਦੇ ਘਰ ਪਹੁੰਚਾਈ ਗਈ, ਜਿੱਥੇ ਸੋਗ ਦੀ ਲਹਿਰ ਛਾ ਗਈ। ਦੁਪਹਿਰ 3 ਵਜੇ ਪਠਾਨਕੋਟ ਦੇ ਚੱਕੀ ਪਲ ਦੇ ਨੇੜਲੇ ਸ਼ਮਸ਼ਾਨ ਘਾਟ ਵਿਖੇ ਉਨ੍ਹਾਂ ਨੂੰ ਸੈਨਾ ਸਨਮਾਨ ਨਾਲ ਅੰਤਿਮ ਵਿਦਾਈ ਦਿੱਤੀ ਗਈ।…
Read More