13
Dec
ਭਾਰਤੀ ਘਰੇਲੂ ਕ੍ਰਿਕਟ 'ਚ ਇਕ ਵਾਰ ਫਿਰ ਈਮਾਨਦਾਰੀ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਸੈਯਦ ਮੁਸ਼ਤਾਕ ਅਲੀ ਟ੍ਰਾਫੀ 2025-26 ਦੌਰਾਨ ਸਾਹਮਣੇ ਆਏ ਇਕ ਗੰਭੀਰ ਮਾਮਲੇ 'ਚ ਆਸਾਮ ਕ੍ਰਿਕਟ ਐਸੋਸੀਏਸ਼ਨ (ACA) ਨੇ ਸਖ਼ਤ ਰਵੱਈਆ ਅਪਣਾਉਂਦੇ ਹੋਏ ਚਾਰ ਖਿਡਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਹੈ। ਭ੍ਰਿਸ਼ਟਾਚਾਰ ਨਾਲ ਜੁੜੇ ਦੋਸ਼ਾਂ ਕਾਰਨ ਕੀਤੀ ਗਈ ਇਸ ਕਾਰਵਾਈ ਨੇ ਟੂਰਨਾਮੈਂਟ ਦੀ ਨਿਰਪੱਖਤਾ ‘ਤੇ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਚਾਰ ਖਿਡਾਰੀਆਂ ‘ਤੇ ਡਿੱਗੀ ਗਾਜ਼ ਸਸਪੈਂਡ ਕੀਤੇ ਗਏ ਖਿਡਾਰੀਆਂ 'ਚ ਈਸ਼ਾਨ ਅਹਿਮਦ, ਅਮਨ ਤ੍ਰਿਪਾਠੀ, ਅਮਿਤ ਸਿਨਹਾ ਅਤੇ ਅਭਿਸ਼ੇਕ ਠਾਕੁਰ ਦੇ ਨਾਮ ਸ਼ਾਮਲ ਹਨ। ਇਨ੍ਹਾਂ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਆਸਾਮ ਟੀਮ ਨਾਲ ਜੁੜੇ ਖਿਡਾਰੀਆਂ…
