09
Apr
ਗੋਹਾਨਾ- ਹਰਿਆਣਾ 'ਚ ਕ੍ਰਾਈਮ ਦਾ ਗਰਾਫ਼ ਵੱਧਦਾ ਜਾ ਰਿਹਾ ਹੈ। ਆਏ ਦਿਨ ਕਤਲ ਦੇ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ ਹਰਿਆਣਾ ਵਿਚ ਯੋਗਾ ਅਧਿਆਪਕ ਦਾ ਕਤਲ ਕੀਤਾ ਗਿਆ ਸੀ। ਹੁਣ ਗੋਹਾਨਾ ਦੇ ਪਿੰਡ ਕਸਾਂਡੀ ਵਿਚ ਪ੍ਰਾਈਵੇਟ ਸਕੂਲ ਦੇ ਅਧਿਆਪਕ ਸੰਦੀਪ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਸੰਦੀਪ ਦੀ ਬਦਮਾਸ਼ਾਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਉਸ ਤੋਂ ਬਾਅਦ ਸੰਦੀਪ ਨੇ ਇਲਾਜ ਦੌਰਾਨ ਖਾਨਪੁਰ ਪੀ. ਜੀ. ਆਈ. ਵਿਚ ਦਮ ਤੋੜ ਦਿੱਤਾ। ਫਿਲਹਾਲ ਪੁਲਸ ਜਾਂਚ ਵਿਚ ਜੁੱਟੀ ਹੋਈ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਸੰਦੀਪ ਪ੍ਰਾਈਵੇਡ ਸਕੂਲ ਵਿਚ ਗਣਿਤ ਦਾ ਅਧਿਆਪਕ ਸੀ। ਕੱਲ ਸ਼ਾਮ ਨੂੰ ਪਿੰਡ ਕੋਲ ਜਿਮ…