20
Feb
ਸ਼ਿਲਾਂਗ : ਮੇਘਾਲਿਆ ਤੋਂ ਇੱਕ ਬੇਹੇਂਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਲੋਕ ਸਭਾ ਮੈਂਬਰ ਅਤੇ 'ਵੌਇਸ ਆਫ ਪੀਪਲ ਪਾਰਟੀ' (VPP) ਦੇ ਸੀਨੀਅਰ ਆਗੂ ਡਾ. ਰਿਕੀ ਐਂਡਰਿਊ ਜੇ. ਸਿੰਗਕੋਨ ਦਾ ਵੀਰਵਾਰ ਸ਼ਾਮ ਨੂੰ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ, ਉਹ ਸ਼ਿਲਾਂਗ ਵਿੱਚ 'ਫੁਟਸਲ' (ਫੁੱਟਬਾਲ ਦਾ ਇੱਕ ਰੂਪ) ਖੇਡ ਰਹੇ ਸਨ, ਜਿਸ ਦੌਰਾਨ ਇਹ ਦਰਦਨਾਕ ਘਟਨਾ ਵਾਪਰੀ। ਪਾਰਟੀ ਅਹੁਦੇਦਾਰਾਂ ਨੇ ਦੱਸਿਆ ਕਿ ਡਾ. ਸਿੰਗਕੋਨ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ ਕਿ ਅਚਾਨਕ ਉਹ ਬੇਹੋਸ਼ ਹੋ ਕੇ ਡਿੱਗ ਪਏ। ਉਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਪਰ ਅਫ਼ਸੋਸ ਕਿ ਡਾਕਟਰ ਉਨ੍ਹਾਂ ਨੂੰ ਬਚਾ ਨਹੀਂ ਸਕੇ। ਰਾਤ ਕਰੀਬ 8:45 ਵਜੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ…
