05
Apr
ਮੈਟ੍ਰੋ ਵੈਨਕੂਵਰ (ਰਾਜੀਵ ਸ਼ਰਮਾ): 40 ਸਾਲਾਂ ਤੋਂ ਵੱਧ ਸਮੇਂ ਬਾਅਦ ਪਹਿਲੀ ਵਾਰ ਬਿਲਕੁਲ ਬਰਫ਼ ਰਹਿਤ ਅਤੇ ਨਰਮ ਸਰਦੀ ਬੀਤਣ ਤੋਂ ਬਾਅਦ, ਮੈਟ੍ਰੋ ਵੈਨਕੂਵਰ ਵਿੱਚ ਬਸੰਤ ਰੁੱਤ ਵਧੇਰੇ ਗਰਮੀ ਅਤੇ ਘੱਟ ਮੀਂਹ ਨਾਲ ਗੁਜ਼ਰਨ ਵਾਲੀ ਹੈ। ਮੌਸਮ ਵਿਗਿਆਨੀਆਂ ਨੇ ਇਸ ਗੱਲ ਦੀ ਭਵਿੱਖਬਾਣੀ ਕੀਤੀ ਹੈ। ਇਨਵਾਇਰਨਮੈਂਟ ਐਂਡ ਕਲਾਈਮੇਟ ਚੇਂਜ ਕੈਨੇਡਾ ਦੇ ਮੌਸਮ ਵਿਗਿਆਨੀ ਮੈਟ ਲੋਨੀ ਨੇ ਦੱਸਿਆ ਕਿ ਲੰਬੀ ਮਿਆਦ ਦੀਆਂ ਭਵਿੱਖਬਾਣੀਆਂ ਅਗਲੇ ਮਹੀਨਿਆਂ ਵਿੱਚ ਗਰਮ ਅਤੇ ਘੱਟ ਬਰਸਾਤ ਵਾਲਾ ਮੌਸਮ ਦਿਖਾ ਰਹੀਆਂ ਹਨ। ਛੋਟੀ ਮਿਆਦ ਵਿੱਚ ਉਤਰਾਅ-ਚੜ੍ਹਾਅ ਹੋ ਸਕਦਾ ਹੈ, ਪਰ ਆਮ ਤੌਰ ਉੱਤੇ ਅਪ੍ਰੈਲ ਦੇ ਆਖਰੀ ਹਿੱਸੇ, ਮਈ ਅਤੇ ਜੂਨ ਵਿੱਚ ਆਮ ਨਾਲੋਂ ਵਧੇਰੇ ਤਾਪਮਾਨ ਰਹਿਣ ਦੀ ਉਮੀਦ ਹੈ।…
