21
Apr
ਜਲੰਧਰ-ਡਿਜੀਟਲ ਯੁੱਗ ਵਿਚ ਜਦੋਂ ਨਾਗਰਿਕ ਆਪਣੇ ਦਸਤਾਵੇਜ਼ਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਸਰਕਾਰ ਵੱਲੋਂ ਬਣਾਏ ਗਏ ਪਲੇਟਫਾਰਮ ’ਤੇ ਭਰੋਸਾ ਕਰਦੇ ਹਨ, ਉਦੋਂ ਸਰਕਾਰੀ ਦਫ਼ਤਰਾਂ ਵਿਚ ਦਸਤਾਵੇਜ਼ਾਂ ਨਾਲ ਹੋ ਰਹੀ ਬੇਰਹਿਮੀ ਅਤੇ ਲਾਪਰਵਾਹੀ ਸਮਾਜ ਨੂੰ ਇਕ ਗੰਭੀਰ ਖ਼ਤਰੇ ਵੱਲ ਧੱਕ ਰਹੀ ਹੈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜੋ ਦ੍ਰਿਸ਼ ਸਾਹਮਣੇ ਆਇਆ ਹੈ, ਉਹ ਨਾ ਸਿਰਫ਼ ਹੈਰਾਨ ਕਰਨ ਵਾਲਾ ਹੈ, ਸਗੋਂ ਚਿੰਤਾਜਨਕ ਵੀ ਹੈ। ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਦਫ਼ਤਰ, ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ., ਤਹਿਸੀਲਦਾਰ, ਨਾਇਬ ਤਹਿਸੀਲਦਾਰ, ਰਿਜਨਲ ਟਰਾਂਸਪੋਰਟ ਅਫ਼ਸਰ ਅਤੇ ਕਈ ਹੋਰ ਮਹੱਤਵਪੂਰਨ ਪ੍ਰਸ਼ਾਸਨਿਕ ਵਿਭਾਗਾਂ ਵਿਚ ਲੋਕਾਂ ਵੱਲੋਂ ਜਮ੍ਹਾ ਕਰਵਾਈਆਂ ਗਈਆਂ ਫਾਈਲਾਂ ਅਤੇ ਗੁਪਤ ਦਸਤਾਵੇਜ਼ ਖੁੱਲ੍ਹੇ ਵਿਚ ਪਏ ਸੜ ਰਹੇ ਹਨ।…
