MLA Raman Arora

MLA ਰਮਨ ਅਰੋੜਾ ਦੀ ਮੁੜ ਅਦਾਲਤ ‘ਚ ਪੇਸ਼ੀ, ਫਿਰ 4 ਦਿਨ ਦਾ ਮਿਲਿਆ ਰਿਮਾਂਡ

MLA ਰਮਨ ਅਰੋੜਾ ਦੀ ਮੁੜ ਅਦਾਲਤ ‘ਚ ਪੇਸ਼ੀ, ਫਿਰ 4 ਦਿਨ ਦਾ ਮਿਲਿਆ ਰਿਮਾਂਡ

ਜਲੰਧਰ- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੂੰ ਅੱਜ ਵਿਜੀਲੈਂਸ ਵੱਲੋਂ 5 ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਟੀਮ ਨੇ ਇਕ ਵਾਰ ਫਿਰ ਰਮਨ ਅਰੋੜਾ ਦੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਵਿਧਾਇਕ ਨੂੰ 4 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ। ਇਸ ਦੌਰਾਨ ਦੋਵਾਂ ਧਿਰਾਂ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਦਲੀਲਾਂ ਪੇਸ਼ ਕੀਤੀਆਂ ਗਈਆਂ। ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਰਮਨ ਅਰੋੜਾ ਦੇ ਵਕੀਲ ਦਰਸ਼ਨ ਸਿੰਘ ਦਿਆਲ ਨੇ ਕਿਹਾ ਕਿ ਪੁਰਾਣੀਆਂ ਦਲੀਲਾਂ ਦਿੱਤੀਆਂ ਗਈਆਂ। ਵਿਜੀਲੈਂਸ ਨੇ ਕੋਈ ਨਵੀਂ ਦਲੀਲ ਨਹੀਂ ਦਿੱਤੀ। ਇਸ ਦੌਰਾਨ…
Read More

CBI ਦੇ ਫਰਜ਼ੀ ਸਪੈਸ਼ਲ ਅਫ਼ਸਰ ਦੇ ਫੜੇ ਜਾਣ ’ਤੇ ਥਾਣੇ ’ਚੋਂ ਕੱਢ ਕੇ ਲੈ ਗਏ ਸਨ MLA ਰਮਨ ਅਰੋੜਾ

ਜਲੰਧਰ - ਵਿਧਾਇਕ ਰਮਨ ਅਰੋੜਾ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਉਨ੍ਹਾਂ ਦੇ ਕਿੱਸੇ ਲਗਾਤਾਰ ਬਾਹਰ ਆ ਰਹੇ ਹਨ। ਬੀਤੇ ਸਾਲ ਅਗਸਤ ਮਹੀਨੇ ਵਿਚ ਥਾਣਾ ਨੰਬਰ 4 ਦੀ ਪੁਲਸ ਵੱਲੋਂ ਫੜੇ ਸੀ. ਬੀ. ਆਈ. ਦੇ ਫਰਜ਼ੀ ਸਪੈਸ਼ਲ ਅਫ਼ਸਰ ਨੂੰ ਵੀ ਵਿਧਾਇਕ ਦੇ ਦਬਾਅ ਕਾਰਨ ਛੱਡਣਾ ਪਿਆ ਸੀ। ਮੁਲਜ਼ਮ ਨੂੰ ਛੁਡਵਾਉਣ ਲਈ 24 ਲੱਖ ਰੁਪਏ ਦਾ ਲੈਣ-ਦੇਣ ਹੋਇਆ ਸੀ, ਜੋ ਸਿੱਧੇ ਰਮਨ ਅਰੋੜਾ ਤਕ ਪਹੁੰਚਾਏ ਗਏ ਸਨ। ਰਮਨ ਅਰੋੜਾ ਦਾ ਲੈਣ-ਦੇਣ ਸਿਰਫ਼ ਨਗਰ ਨਿਗਮ ਤਕ ਹੀ ਸੀਮਤ ਨਹੀਂ ਸੀ। ਵਿਧਾਇਕ ਨੇ ਆਪਣਾ ਸਾਮਰਾਜ ਸੈਂਟਰਲ ਹਲਕੇ ਅਧੀਨ ਆਉਂਦੇ ਸਾਰੇ ਥਾਣਿਆਂ ਵਿਚ ਫੈਲਾਅ ਰੱਖਿਆ ਸੀ ਅਤੇ ਥਾਣੇ ਦੇ ਕੰਮ ਕਰਨ ਜਾਂ ਫਿਰ ਅਧਿਕਾਰੀਆਂ ਨੂੰ…
Read More

MLA ਰਮਨ ਅਰੋੜਾ ਦੀ ਅਦਾਲਤ ‘ਚ ਪੇਸ਼ੀ, 5 ਦਿਨਾਂ ਦਾ ਮਿਲਿਆ ਰਿਮਾਂਡ

ਜਲੰਧਰ -ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤੇ ਗਏ ਰਮਨ ਅਰੋੜਾ ਨੂੰ ਅੱਜ ਵਿਜੀਲੈਂਸ ਦੀ ਟੀਮ ਵੱਲੋਂ ਜਲੰਧਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਵੱਲੋਂ ਵਿਧਾਇਕ ਰਮਨ ਅਰੋੜਾ ਨੂੰ 5 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਸ ਵੱਲੋਂ ਰਮਨ ਅਰੋੜਾ ਦੇ ਰਿਮਾਂਡ ਲਈ 10 ਦਿਨਾਂ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਦਾਲਤ ਵੱਲੋਂ 5 ਦਿਨਾਂ ਦਾ ਰਿਮਾਂਡ ਦਿੱਤਾ ਗਿਆ।  ਜਲੰਧਰ ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਬੀਤੇ ਦਿਨ ਗ੍ਰਿਫ਼ਤਾਰ ਕੀਤਾ ਗਿਆ ਸੀ। ਰਾਤ 12 ਵਜੇ ਦੇ ਕਰੀਬ ਰਮਨ ਅਰੋੜਾ ਦਾ ਸਿਵਲ ਹਸਪਤਾਲ ਵਿਖੇ ਵਿਜੀਲੈਂਸ ਟੀਮ ਦੀ ਨਿਗਰਾਨੀ ਹੇਠ ਮੈਡੀਕਲ ਕਰਵਾਇਆ ਗਿਆ।…
Read More
MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ DC ਦਫ਼ਤਰ ’ਚ ਵਧੀ ਹਲਚਲ, ਮਲਾਈਦਾਰ ਸੀਟਾਂ ‘ਤੇ ਤਾਇਨਾਤ ਮੁਲਾਜ਼ਮ ਸਹਿਮੇ

MLA ਰਮਨ ਅਰੋੜਾ ਦੀ ਗ੍ਰਿਫ਼ਤਾਰੀ ਮਗਰੋਂ DC ਦਫ਼ਤਰ ’ਚ ਵਧੀ ਹਲਚਲ, ਮਲਾਈਦਾਰ ਸੀਟਾਂ ‘ਤੇ ਤਾਇਨਾਤ ਮੁਲਾਜ਼ਮ ਸਹਿਮੇ

ਜਲੰਧਰ– ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ (ਡੀ. ਸੀ. ਆਫਿਸ) ਨਾਲ ਸਬੰਧਤ ਵੱਖ-ਵੱਖ ਵਿਭਾਗਾਂ ਵਿਚ ਹਲਚਲ ਤੇਜ਼ ਹੋ ਗਈ ਹੈ। ਸੂਤਰਾਂ ਅਨੁਸਾਰ ਵਿਧਾਇਕ ਦੀ ਸਿਫ਼ਾਰਿਸ਼ ’ਤੇ ਕਈ ਵਿਭਾਗਾਂ ਵਿਚ ਮਹੱਤਵਪੂਰਨ ਅਤੇ ਮਲਾਈਦਾਰ ਸੀਟਾਂ ’ਤੇ ਕਰਮਚਾਰੀਆਂ ਦੀ ਤਾਇਨਾਤੀ ਹੋਈ ਸੀ ਪਰ ਹੁਣ ਜਦੋਂ ਵਿਧਾਇਕ ਖ਼ੁਦ ਸੀਖਾਂ ਪਿੱਛੇ ਪਹੁੰਚ ਗਏ ਹਨ ਤਾਂ ਉਨ੍ਹਾਂ ਕਰਮਚਾਰੀਆਂ ਵਿਚ ਚਿੰਤਾ ਅਤੇ ਘਬਰਾਹਟ ਦਾ ਮਾਹੌਲ ਬਣ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਮਨ ਅਰੋੜਾ, ਜੋ ਨਗਰ ਨਿਗਮ, ਡੀ. ਸੀ. ਆਫਿਸ ਸਮੇਤ ਹੋਰਨਾਂ ਵਿਭਾਗਾਂ ਨਾਲ ਜੁੜੇ ਮਾਮਲਿਆਂ ਵਿਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਸਨ, ਨੇ ਆਪਣੇ ਪ੍ਰਭਾਵ ਦੀ ਵਰਤੋਂ…
Read More