18
Apr
ਭਵਾਨੀਗੜ੍ਹ : ਅੱਜ ਸ਼ਾਮ ਸਥਾਨਕ ਇਲਾਕੇ ਵਿੱਚ ਆਏ ਤੇਜ਼ ਤੂਫਾਨ ਵੱਲੋਂ ਭਾਰੀ ਤਬਾਹੀ ਮਚਾਈ ਗਈ। ਇਸ ਤੂਫਾਨ ਕਾਰਨ ਸਥਾਨਕ ਜੈਨ ਕਾਲੋਨੀ ਵਿਖੇ ਇੱਕ ਮੋਬਾਇਲ ਕੰਪਨੀ ਦਾ ਟਾਵਰ ਘਰਾਂ ਉੱਪਰ ਡਿੱਗ ਜਾਣ ਕਾਰਨ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾਂ ਬਲਿਆਲ ਰੋਡ ਸਥਿਤ ਐੱਫਸੀ ਗੁਦਾਮਾਂ ਵਿੱਚ ਲੱਗੇ ਸਫੈਦੇ ਦਾ ਦਰਖਤ ਇੱਕ ਫੈਕਟਰੀ ਦੀ ਛੱਤ ਉੱਪਰ ਡਿੱਗ ਜਾਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਜਾਣ ਸਮਾਚਾਰ ਪ੍ਰਾਪਤ ਹੋਇਆ। ਇਸ ਤੇਜ਼ ਤੂਫਾਨ ਕਾਰਨ ਸਥਾਨਕ ਸ਼ਹਿਰ ਤੇ ਇਲਾਕੇ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਦਰਖਤਾਂ ਦੇ ਸੜਕਾਂ ਵਿੱਚ ਘਾ ਡਿੱਗ ਜਾਣ ਕਾਰਨ ਜਿੱਥੇ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ…