02
Aug
ਰਾਜੀਵ ਸ਼ਰਮਾ :- ਰੂਸ ਦੀ ਰਾਜਧਾਨੀ ਮਾਸਕੋ ਵਿੱਚ ਇੱਕ ਰੈਸਟੋਰੈਂਟ ਨੇੜੇ ਹੋਏ ਧਮਾਕਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ’ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 21 ਹੋਰ ਜ਼ਖਮੀ ਹੋ ਗਏ। ਰੂਸੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਧਮਾਕਾ ਸ਼ਨੀਵਾਰ ਸ਼ਾਮ ਨੂੰ ਕੇਂਦਰੀ ਮਾਸਕੋ ਵਿੱਚ ਇੱਕ ਉੱਚ ਪੱਧਰੀ ਰੈਸਟੋਰੈਂਟ ਦੇ ਨੇੜੇ ਹੋਇਆ ਜਦੋਂ ਇੱਕ ਨਿੱਜੀ ਸਮਾਗਮ ਚੱਲ ਰਿਹਾ ਸੀ। ਇੱਕ ਔਰਤ ਘਰ ਤੋਂ ਬੰਬ ਬਣਾ ਕੇ ਲੈ ਕੇ ਆਈ ਹੋਈ ਸੀ, ਜਿਸ ਨਾਲ ਉਸਦੀ ਵੀ ਮੌਤ ਹੋ ਗਈ। ਰੈਸਟੋਰੈਂਟ ਗੇਟ 'ਤੇ ਧਮਾਕਾ ਰੂਸ ਦੀ ਸਰਕਾਰੀ ਖ਼ਬਰ ਏਜੰਸੀ ਆਰਆਈਏ ਨੋਵੋਸਤਕੀ ਨੇ ਦੇਸ਼ ਦੀ ਰਾਸ਼ਟਰੀ ਅੱਤਵਾਦ ਵਿਰੋਧੀ ਕਮੇਟੀ ਦਾ ਹਵਾਲਾ ਦਿੰਦੇ…
