13
Jul
ਨੈਸ਼ਨਲ ਟਾਈਮਜ਼ ਬਿਊਰੋ :- ਦੇਸ਼ ਭਾਰਤ (India) ਤੋਂ ਫਰਾਰ ਅਤੇ ਅਮਰੀਕਾ ਵਿੱਚ ਰਹਿ ਰਹੇ ਖਾਲਿਸਤਾਨੀ ਅੱਤਵਾਦੀਆਂ ਅਤੇ ਗੈਂਗਸਟਰਾਂ ਦੁਆਲੇ ਸ਼ਿਕੰਜਾ ਕੱਸਦੇ ਹੋਏ, ਐਫਬੀਆਈ ਅਤੇ ਸਥਾਨਕ ਏਜੰਸੀਆਂ ਨੇ 11 ਜੁਲਾਈ ਨੂੰ ਕੈਲੀਫੋਰਨੀਆ ਦੇ ਸੈਨ ਜੋਆਕੁਇਨ ਕਾਉਂਟੀ ਵਿੱਚ ਇੱਕ ਵੱਡਾ ਆਪ੍ਰੇਸ਼ਨ ਕੀਤਾ। ਸਟਾਕਟਨ, ਮੈਂਟੇਸਕਾ ਅਤੇ ਸਟੈਨਿਸਲਾਸ ਕਾਉਂਟੀ ਦੀਆਂ ਸਵੈਟ ਟੀਮਾਂ ਅਤੇ ਐਫਬੀਆਈ ਦੀ ਸਪੈਸ਼ਲ ਯੂਨਿਟ ਦੀ ਮਦਦ ਨਾਲ ਕੀਤੇ ਗਏ ਇਸ ਆਪ੍ਰੇਸ਼ਨ ਵਿੱਚ, 8 ਭਾਰਤੀ ਮੂਲ ਦੇ ਖਾਲਿਸਤਾਨ ਪੱਖੀ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਫੜੇ ਗਏ ਦੋਸ਼ੀਆਂ ‘ਚ ਖਾਲਿਸਤਾਨ (India) ਸਮਰਥਕ ਦਿਲਪ੍ਰੀਤ ਸਿੰਘ, ਅਰਸ਼ਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਵਿਸ਼ਾਲ, ਪਵਿੱਤਰ ਸਿੰਘ ਉਰਫ ਪਵਿਤਰ ਬਟਾਲਾ, ਗੁਰਤਾਜ ਸਿੰਘ, ਮਨਪ੍ਰੀਤ ਰੰਧਾਵਾ ਅਤੇ ਸਰਬਜੀਤ ਸਿੰਘ ਸ਼ਾਮਲ ਹਨ।…