07
Feb
ਜਲੰਧਰ- ਜਲੰਧਰ ਦੇ ਮਾਡਲ ਟਾਊਨ ਵਿਚ ਗੁਰਦੁਆਰਾ ਸਾਹਿਬ ਦੇ ਬਾਹਰ ਸ਼ਰੇਆਮ ਗੋਲ਼ੀਆਂ ਮਾਰ ਕਤਲ ਕੀਤੇ 'ਆਪ' ਲੱਕੀ ਓਬਰਾਏ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਲੱਕੀ ਓਬਰਾਏ ਕਤਲ ਕਾਂਡ ਦੀ ਜ਼ਿੰਮੇਵਾਰੀ ਜੋਗਾ ਫੋਲੜੀਵਾਲ ਵੱਲੋਂ ਲਈ ਗਈ ਹੈ। ਜੋਗਾ ਫੋਲੜੀਵਾਲ ਨੇ ਫੇਸਬੁੱਕ 'ਤੇ ਲੱਕੀ ਓਬਰਾਏ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਇਕ ਪੋਸਟ ਸਾਂਝੀ ਕੀਤੀ ਹੈ। ਸਾਂਝੀ ਕੀਤੀ ਗਈ ਪੋਸਟ ਵਿਚ ਜੋਗਾ ਫੋਲੜੀਵਾਲ ਨੇ ਲਿਖਿਆ ਕਿ ਜਿਹੜਾ ਅੱਜ ਲੱਕੀ ਓਬਰਾਏ ਦਾ ਜਲੰਧਰ 'ਚ ਕਤਲ ਹੋਇਆ ਆ, ਇਸ ਦੀ ਜ਼ਿੰਮੇਵਾਰੀ ਮੈ ਜੋਗਾ ਫੋਲੜੀਵਾਲ ਲੈਂਦਾ ਹਾਂ। ਇਹ ਕਤਲ ਆਪਾ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਅਤੇ ਜੋ ਸੋਸ਼ਲ ਮੀਡੀਆ 'ਤੇ ਇਸ ਨੂੰ 'ਆਪ' ਦਾ…
