07
Sep
ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਇੱਥੇ ਸੁਲਤਾਨਪੁਰ ਲੋਧੀ ਵਿਖੇ ਵੱਡੀ ਗਿਣਤੀ ਚ ਮੁਸਲਿਮ ਭਾਈਚਾਰਾ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਹੀ ਇਮਾਮ ਪੰਜਾਬ ਦੀ ਅਗਵਾਈ ਰਾਹਤ ਸਮੱਗਰੀ ਲੈ ਕੇ ਪੁੱਜਾ। ਇਸ ਦੌਰਾਨ ਉਨ੍ਹਾਂ ਪਵਿੱਤਰ ਕਾਲੀ ਵਹੀ ਨਦੀ ਦੇ ਕੰਢੇ ਤੇ ਸਮੂਹਿਕ ਨਮਾਜ਼ ਅਦਾ ਕਰਕੇ ਹੜਾਂ ਦਾ ਮੁਕਾਬਲਾ ਕਰ ਰਹੇ ਲੋਕਾਂ ਦਾ ਭਲਾ ਮੰਗਿਆ ਅਤੇ ਰੱਬ ਅੱਗੇ ਅਰਦਾਸ ਕੀਤੀ ਕਿ ਪੰਜਾਬ ਨੂੰ ਹੜਾਂ ਤੋਂ ਜਲਦ ਤੋਂ ਜਲਦ ਨਿਜਾਤ ਮਿਲੇ। ਸ਼ਾਹੀ ਇਮਾਮ ਨੇ ਗੱਲਬਾਤ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੀ ਨਗਰੀ ਹੈ ਅਤੇ ਮੁਸਲਿਮ ਭਾਈਚਾਰੇ ਦਾ ਇਸ ਦੇ ਨਾਲ ਬਹੁਤ ਲਗਾਅ ਹੈ। ਜਿੱਥੇ ਪੂਰਾ ਸੂਬਾ ਇਸ ਸੰਕਟ ਦੀ ਘੜੀ ਵਿੱਚ ਇਸ ਇਲਾਕੇ ਦੀ…
