15
Jun
ਨਵੀਂ ਦਿੱਲੀ (ਨੇਸ਼ਨਲ ਟਾਈਮਜ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਆਪਣੇ ਤਿੰਨ ਦੇਸ਼ਾਂ ਦੇ ਮਹੱਤਵਪੂਰਨ ਦੌਰੇ 'ਤੇ ਰਵਾਨਾ ਹੋ ਰਹੇ ਹਨ। ਇਹ ਦੌਰਾ 15 ਤੋਂ 18 ਜੂਨ ਤੱਕ ਚਲੇਗਾ ਅਤੇ ਇਸ ਵਿੱਚ ਉਹ ਸਾਇਪ੍ਰਸ, ਕੈਨੇਡਾ ਅਤੇ ਕਰੋਏਸ਼ੀਆ ਦਾ ਦੌਰਾ ਕਰਨਗੇ। ਦੌਰੇ ਦਾ ਮੁੱਖ ਉਦੇਸ਼ ਰਣਨੀਤਕ ਸਾਂਝੇਦਾਰੀ ਮਜ਼ਬੂਤ ਕਰਨੀ, ਆਤੰਕਵਾਦ ਵਿਰੁੱਧ ਸਾਂਝੀ ਅਵਾਜ਼ ਉਭਾਰਨੀ ਅਤੇ ਭਾਰਤ ਦੇ ਗਲੋਬਲ ਰੋਲ ਨੂੰ ਹੋਰ ਉਭਾਰਨਾ ਹੈ। ਦੌਰੇ ਦੀ ਸ਼ੁਰੂਆਤ ਸਾਇਪ੍ਰਸ ਤੋਂ ਹੋਵੇਗੀ, ਜਿੱਥੇ ਮੋਦੀ 2 ਦਿਨ ਦੀ ਅਧਿਕਾਰਕ ਯਾਤਰਾ ਦੌਰਾਨ ਰਾਸ਼ਟਰਪਤੀ ਨਿਕੋਸ ਕਰਿਸਤੋਦੂਲਿਡਿਸ ਨਾਲ ਮੁਲਾਕਾਤ ਕਰਨਗੇ। ਉਨ੍ਹਾਂ ਨੇ ਕਿਹਾ, “ਸਾਇਪ੍ਰਸ ਭਾਰਤ ਦਾ ਨੇੜਲਾ ਮਿੱਤਰ ਅਤੇ ਯੂਰਪੀ ਯੂਨੀਅਨ 'ਚ ਇੱਕ ਮਹੱਤਵਪੂਰਨ ਭਾਗੀਦਾਰ ਹੈ। ਇਹ ਦੌਰਾ…
