22
Feb
ਚੈਂਪੀਅਨਜ਼ ਟਰਾਫੀ 2025 ਦਾ ਚੌਥਾ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਆਸਟ੍ਰੇਲੀਆ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਇੰਗਲੈਂਡ ਨੂੰ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਇਸ ਮੈਚ ਦੇ ਸ਼ੁਰੂ ਹੋਣ ਤੋਂ ਪਹਿਲਾਂ ਇਕ ਅਜਿਹੀ ਘਟਨਾ ਘਟੀ ਜਿਸਨੂੰ ਲੈ ਕੇ ਸੋਸ਼ਲ ਮੀਡੀਆ 'ਚ ਹੰਗਾਮਾ ਮਚਿਆ ਹੋਇਆ ਹੈ। ਦਰਅਸਲ, ਹਮੇਸ਼ਾ ਦੀ ਤਰ੍ਹਾਂ ਟਾਸ ਤੋਂ ਬਾਅਦ ਇੰਗਲੈਂਡ ਅਤੇ ਐਸਟ੍ਰੇਲੀਆ ਦੀਆਂ ਟੀਮਾਂ ਰਾਸ਼ਟਰੀ ਗੀਤ ਲਈ ਮੈਦਾਨ 'ਤੇ ਪਹੁੰਚੀਆਂ। ਇਹ ਮੈਚ ਆਸਟ੍ਰੇਲੀਆ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾ ਰਿਹਾ ਹੈ ਅਤੇ ਅਜਿਹੇ 'ਚ ਰਾਸ਼ਟਰੀ ਗੀਤ ਵੀ ਇਨ੍ਹਾਂ ਹੀ ਦੋਵਾਂ ਟੀਮਾਂ ਦਾ ਚਲਣਾ ਚਾਹੀਦਾ ਸੀ…