08
Feb
ਜਗਦਲਪੁਰ - ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਹੈ ਕਿ ਨਕਸਲੀਆਂ ਵਿਰੁੱਧ ਸਰਕਾਰ ਦੀ ਫੈਸਲਾਕੁੰਨ ਕਾਰਵਾਈ ਨੇ ਬਸਤਰ ਖੇਤਰ ’ਚ ਡਰ ਤੇ ਬੇਭਰੋਸਗੀ ਦਾ ਮਾਹੌਲ ਖਤਮ ਕਰ ਦਿੱਤਾ ਹੈ। ਛੱਤੀਸਗੜ੍ਹ ’ਚ ਬਸਤਰ ਜ਼ਿਲ੍ਹੇ ਦੇ ਹੈਕੁਆਰਟਰ ਜਗਦਲਪੁਰ ’ਚ ਸ਼ਨੀਵਾਰ ਤਿੰਨ ਦਿਨਾਂ ਡਿਵੀਜ਼ਨਲ ਪੱਧਰੀ ਬਸਤਰ ਪਾਂਡੂਮ ਤਿਉਹਾਰ ਦਾ ਉਦਘਾਟਨ ਕਰਨ ਪਿੱਛੋਂ ਰਾਸ਼ਟਰਪਤੀ ਨੇ ਹਿੰਸਾ ਛੱਡ ਕੇ ਮੁੱਖ ਧਾਰਾ ’ਚ ਸ਼ਾਮਲ ਹੋਣ ਵਾਲਿਆਂ ਨੂੰ ਸੰਵਿਧਾਨ ਤੇ ਲੋਕਰਾਜ ’ਚ ਭਰੋਸਾ ਰੱਖਣ ਤੇ ਸ਼ਾਂਤੀ ਦੇ ਰਸਤੇ ਤੋਂ ਭਟਕਣ ਦੀ ਕੋਸ਼ਿਸ਼ ਕਰਨ ਵਾਲਿਆਂ ਤੋਂ ਗੁੰਮਰਾਹ ਨਾ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਸਤਰ ਦੀ ਕੁਦਰਤੀ ਸੁੰਦਰਤਾ ਤੇ ਅਮੀਰ ਸੱਭਿਆਚਾਰਕ ਰਵਾਇਤਾਂ ਨੇ ਹਮੇਸ਼ਾ ਲੋਕਾਂ ਨੂੰ ਖਿੱਚਿਆ ਹੈ, ਪਰ…
