01
Jul
ਚੰਡੀਗੜ੍ਹ : ਸ਼ਹਿਰ ਦੇ ਬਿਜਲੀ ਖ਼ਪਤਕਾਰ ਹੁਣ ਬਿਨਾਂ ਕੋਈ ਜੁਰਮਾਨਾ ਦਿੱਤੇ ਘਰ ਦੀਆਂ ਮੌਜੂਦਾ ਲੋੜਾਂ ਦੇ ਹਿਸਾਬ ਨਾਲ ਬਿਜਲੀ ਲੋਡ ਵਧਾ ਸਕਦੇ ਹਨ। ਅਜਿਹਾ ਕਰਕੇ ਖ਼ਪਤਕਾਰ ਕਿਸੇ ਵੀ ਤਰ੍ਹਾਂ ਦੇ ਜੁਰਮਾਨੇ ਤੋਂ ਵੀ ਬਚ ਸਕਦੇ ਹਨ। ਸ਼ਹਿਰ 'ਚ ਬਿਜਲੀ ਦੀ ਮੰਗ ਅਤੇ ਸਪਲਾਈ ਵਿਚਕਾਰ ਅੰਤਰ ਨੂੰ ਦੂਰ ਕਰਨ ਲਈ ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ. ਪੀ. ਡੀ. ਐੱਲ.) ਨੇ ਘਰੇਲੂ ਅਤੇ ਕਾਰੋਬਾਰੀ ਕੁਨੈਕਸ਼ਨਾਂ ਲਈ ਵਾਲੰਟੀਅਰੀ ਡਿਸਕਲੋਜ਼ਰ ਸਕੀਮ ਸ਼ੁਰੂ ਕੀਤੀ ਹੈ। ਜੁਆਇੰਟ ਇਲੈਕਟ੍ਰੀਸਿਟੀ ਰੈਗੁਲੇਟਰੀ ਕਮਿਸ਼ਨ ਦੇ ਰੈਗੁਲੇਸ਼ਨ 2018 ਤਹਿਤ ਖ਼ਪਤਕਾਰ ਇਸ ਯੋਜਨਾ ਦਾ ਫ਼ਾਇਦਾ ਚੁੱਕ ਸਕਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਘਰੇਲੂ ਅਤੇ ਕਾਰੋਬਾਰੀ ਕੁਨੈਕਸ਼ਨਾਂ ਦਾ ਬਿਜਲੀ ਲੋਡ ਕਈ ਗੁਣਾ ਵੱਧ ਗਿਆ…
