20
Feb
ਅੰਮ੍ਰਿਤਸਰ - ਰੇਲ ਯਾਤਰੀਆਂ ਦੀ ਸੁਵਿਧਾਜਨਕ ਆਵਾਜਾਈ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਵੱਲੋਂ ਅੰਮ੍ਰਿਤਸਰ-ਮਾਨਸੀ-ਅੰਮ੍ਰਿਤਸਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਰਿਜ਼ਰਵਡ ਸਪੈਸ਼ਲ ਰੇਲਗੱਡੀ ਨੂੰ ਨੰਬਰ 04610/04609 ਅਲਾਟ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਰਿਜ਼ਰਵਡ ਸਪੈਸ਼ਲ ਐਕਸਪ੍ਰੈੱਸ ਟ੍ਰੇਨ ਨੰਬਰ 04610 ਅੰਮ੍ਰਿਤਸਰ ਤੋਂ ਮਾਨਸੀ ਲਈ 24 ਤੋਂ 28 ਫਰਵਰੀ ਅਤੇ 4 ਮਾਰਚ (ਤਿੰਨ ਟ੍ਰਿਪ) ਨੂੰ ਚਲਾਈ ਜਾਵੇਗੀ। ਇਹ ਰੇਲ ਗੱਡੀ ਅੰਮ੍ਰਿਤਸਰ ਤੋਂ ਰਾਤ 8:10 ਵਜੇ ਪ੍ਰਸਥਾਨ ਕਰੇਗੀ ਅਤੇ ਲਗਭਗ 30 ਘੰਟਿਆਂ ਬਾਅਦ ਰਾਤ 2:30 ਵਜੇ ਮਾਨਸੀ ਪਹੁੰਚੇਗੀ। ਇਸੇ ਤਰ੍ਹਾਂ ਰਿਜ਼ਰਵਡ ਸਪੈਸ਼ਲ ਐਕਸਪ੍ਰੈਸ ਟ੍ਰੇਨ ਨੰਬਰ 04609 ਮਾਨਸੀ ਤੋਂ ਅੰਮ੍ਰਿਤਸਰ ਲਈ 26 ਫਰਵਰੀ, 2 ਮਾਰਚ ਅਤੇ 6 ਮਾਰਚ (ਤਿੰਨ ਟ੍ਰਿਪ)…
