21
Jul
ਗੁਰਦਾਸਪੁਰ : ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਪਿੰਡ ਮਾੜੀ ਟਾਂਡਾ ਦੇ ਐੱਨਆਰਆਈ ਦੇ ਘਰ ਦੇ ਗੇਟ 'ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦਾ ਮਾਮਲਾ ਸਾਮਨੇ ਆਇਆ ਹੈ। ਐੱਨਆਰਆਈ ਰੁਪਿੰਦਰ ਸਿੰਘ ਰੋਮੀ ਤਿੰਨ ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਇਲੈਕਸ਼ਨ ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗ਼ਾ ਰਸੂਖ ਅਤੇ ਸਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿਚ ਰੂਚੀ ਰੱਖਦਾ ਹੈ। ਐੱਨਆਰਆਈ ਰੁਪਿੰਦਰ ਸਿੰਘ ਰੋਮੀ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਘਰ ਸੁੱਤਾ ਹੋਇਆ ਸੀ ਕਿ 12:30 ਵਜੇ ਦੇ ਕਰੀਬ ਪਰਿਵਾਰਕ…