08
Mar
ਸ੍ਰੀ ਅਨੰਦਪੁਰ ਸਾਹਿਬ/ਚੰਡੀਗੜ੍ਹ/ਜਲੰਧਰ (ਦਲਜੀਤ ਸਿੰਘ, ਅੰਕੁਰ, ਧਵਨ)- ਅਰਪਿਤ ਸ਼ੁਕਲਾ ਆਈ. ਪੀ. ਐੱਸ. ਸਪੈਸ਼ਲ ਡਾਇਰੈਕਟਰ ਜਨਰਲ ਪੁਲਸ ਪੰਜਾਬ ਨੇ ਦੱਸਿਆ ਕਿ ਹੋਲਾ-ਮਹੱਲਾ ਮੌਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਨੂੰ ਸੈਕਟਰਾਂ ਵਿਚ ਵੰਡਿਆ ਗਿਆ ਹੈ, ਜਿੱਥੇ 25 ਐੱਸ. ਪੀ. ਅਤੇ 46 ਡੀ. ਐੱਸ. ਪੀ. ਸਮੇਤ ਲਗਭਗ 5000 ਪੁਲਸ ਕਰਮਚਾਰੀ 24x7 ਮੇਲਾ ਖੇਤਰ ’ਤੇ ਨਜ਼ਰ ਰੱਖਣਗੇ। ਇਸ ਵਾਰ 150 ਸੀ. ਸੀ. ਟੀ. ਵੀ. ਕੈਮਰੇ ਵੀ ਲਾਏ ਗਏ ਹਨ, ਜਿਸ ਨਾਲ ਗੈਰ-ਸਮਾਜੀ ਅਨਸਰਾਂ ਤੇ ਹੁੱਲੜਬਾਜ਼ਾਂ ’ਤੇ ਤਿੱਖੀ ਨਜ਼ਰ ਰੱਖੀ ਜਾਵੇਗੀ। ਸ਼ੁੱਕਰਵਾਰ ਹੋਲਾ-ਮਹੱਲਾ ਪ੍ਰਬੰਧਾਂ ਦਾ ਜਾਇਜ਼ਾ ਲੈਣ ਉਪਰੰਤ ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੱਲਬਾਤ ਕਰਦੇ ਹੋਏ ਅਰਪਿਤ ਸ਼ੁਕਲਾ ਨੇ ਦੱਸਿਆ ਕਿ ਲੱਖਾਂ ਸੰਗਤਾਂ ਸ੍ਰੀ…